28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬਾਬਾ ਖੇਤਾ ਜੀ ਦੀ ਸਮਾਧ ਤੱਕ ਪੱਕੀ ਸੜਕ ਬਣਾਉਣ ਦਾ ਵਿਧਾਇਕ ਸਿੱਧੂ ਨੇ ਦਿੱਤਾ ਭਰੋਸਾ

ਮਹਿਰਾਜ, 27 ਅਕਤੂਬਰ (ਸੁਖਪਾਲ ਮਹਿਰਾਜ)- ਬਾਬਾ ਖੇਤਾ ਜੀ ਭਲਾਈ ਸੇਵਾ ਕਮੇਟੀ ਮਹਿਰਾਜ ਵਲੋਂ ਬਾਬਾ ਖੇਤਾ ਜੀ ਦੀ ਸਮਾਧ ਵਿਖੇ ਪਹਿਲਾ ਭੰਡਾਰਾ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਪਹੁੰਚੇ।

ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਸੁਖਪਾਲ ਮਹਿਰਾਜ। 28-10-2026
ਮਹਿਰਾਜ, 27 ਅਕਤੂਬਰ (ਸੁਖਪਾਲ ਮਹਿਰਾਜ)- ਬਾਬਾ ਖੇਤਾ ਜੀ ਭਲਾਈ ਸੇਵਾ ਕਮੇਟੀ ਮਹਿਰਾਜ ਵਲੋਂ ਬਾਬਾ ਖੇਤਾ ਜੀ ਦੀ ਸਮਾਧ ਵਿਖੇ ਪਹਿਲਾ ਭੰਡਾਰਾ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਪਹੁੰਚੇ। ਸਮਾਧ ਦੇ ਸੇਵਾਦਾਰਾਂ ਅਤੇ ਕਮੇਟੀ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੇਵਾਦਾਰ ਰਜਿੰਦਰ ਸਿੰਘ ਬਾਈਏ ਨੇ ਦੱਸਿਆ ਕਿ ਬਾਬਾ ਖੇਤਾ ਜੀ ਦੀ ਸਮਾਧ ਨਾਲ ਦੂਰੋਂ-ਨੇੜਿਓਂ 300 ਤੋਂ 400 ਪਰਿਵਾਰ ਜੁੜੇ ਹੋਏ ਹਨ। ਸਮਾਧ ਤੱਕ ਜਾਣ ਵਾਲਾ ਰਸਤਾ ਕੱਚਾ ਹੋਣ ਕਾਰਨ ਸੰਗਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੋਟਰਸਾਈਕਲਾਂ ਤੇ ਹੋਰ ਵਾਹਨ ਵੀ ਸਮਾਧ ਤੱਕ ਨਹੀਂ ਪਹੁੰਚ ਸਕਦੇ। ਉਨ੍ਹਾਂ ਨੇ ਸਮਾਧ ਤੱਕ ਪੱਕੀ ਸੜਕ ਬਣਾਉਣ ਦੀ ਮੰਗ ਰੱਖੀ। ਸਮਾਧ ਵਿਖੇ ਅੰਬ ਦਾ ਬੂਟਾ ਲਗਾਉਂਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਗਰਾਂਟ ਉਪਲਬਧ ਨਹੀਂ ਹੈ, ਪਰ ਨਵੀਂ ਗਰਾਂਟ ਆਉਣ ‘ਤੇ ਸਮਾਧ ਤੱਕ ਪੱਕੀ ਸੜਕ ਬਣਾਉਣ ਦਾ ਭਰੋਸਾ ਦਿੱਤਾ। ਮਾਨਵ ਸੇਵਾ ਵੈੱਲਫੇਅਰ ਸੋਸਾਇਟੀ ਮਹਿਰਾਜ ਦੇ ਚੇਅਰਮੈਨ ਰਜਿੰਦਰ ਸਿੰਘ ਬਾਈਏ ਨੇ ‘ਰੁੱਖ ਲਾਓ, ਜੀਵਨ ਬਚਾਓ’ ਮੁਹਿੰਮ ਤਹਿਤ ਵਿਧਾਇਕ ਬਲਕਾਰ ਸਿੰਘ ਸਿੱਧੂ, ਬਲਵਿੰਦਰ ਸਿੰਘ ਲੱਖਾ, ਸਰਪੰਚ ਹਰਪ੍ਰੀਤ ਸਿੰਘ ਮਾਹਲ ਅਤੇ ਨਗਰ ਪੰਚਾਇਤ ਮਹਿਰਾਜ ਦੇ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਮਾਗਮ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ ਕੋਠੇ ਪਿਪਲੀ , ਨਗਰ ਪੰਚਾਇਤ ਮਹਿਰਾਜ ਅਤੇ ਸਮੂਹ ਕੌਂਸਲਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਸੇਵਾਦਾਰ ਹਰਬੰਸ ਸਿੰਘ, ਕਰਤਾਰ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ ਫ਼ੌਜੀ, ਅਜੈਬ ਸਿੰਘ, ਗੁਰਿੰਦਰਜੀਤ ਸਿੰਘ ਪਟਵਾਰੀ, ਡਾ. ਬਲਦੇਵ ਸਿੰਘ ਲੰਬੀ, ਨਵਦੀਪ ਸਿੰਘ ਨਵੀ ਲੱਖੇਵਾਲਾ, ਜਗਰਾਜ ਸਿੰਘ, ਹਰਜੀਤ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ ਸਾਬਕਾ ਐਮ.ਸੀ., ਸ਼ੰਕਰ ਸਿੰਘ, ਜਰਨੈਲ ਸਿੰਘ, ਪਰਮਿੰਦਰ ਪਾਲ ਸ਼ਰਮਾ, ਹਰਪ੍ਰੀਤ ਸਿੰਘ ਮਾਹਲ, ਗੋਲਡੀ ਅਤੇ ਹੋਰ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਦਾਦਾ ਪੋਤਾ ਜ਼ਖ਼ਮੀ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:) ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।