03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੂਨ ਸਕੂਲ ਕਲਿਆਣ ਵਿਖੇ ‘ਸੰਕਲਪ’ ਲੋਗੋ ਤਹਿਤ ਮਨਾਇਆ ਸਾਲਾਨਾ ਸਮਾਰੋਹ

ਨਥਾਣਾ , 2 ਨਵੰਬਰ ( ਗੁਰਦਰਸ਼ਨ ਲੁੱਧੜ ): ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿਖੇ ਚਾਲੂ ਵਰ੍ਹੇ ਦਾ ਸਾਲਾਨਾ ਸਮਾਰੋਹ ‘ ਸੰਕਲਪ ’ ਸ਼ਾਨੋ - ਸ਼ੌਕਤ ਨਾਲ ਮਨਾਇਆ ਗਿਆ । ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ : ਐਮ .

ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਦੇ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂ-ਬਰੂ ਰਹੇ ਮੁੱਖ ਮਹਿਮਾਨ। ਤਸਵੀਰ : ਗੁਰਦਰਸ਼ਨ ਲੁੱਧੜ 03-11-2026
ਨਥਾਣਾ , 2 ਨਵੰਬਰ ( ਗੁਰਦਰਸ਼ਨ ਲੁੱਧੜ ): ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿਖੇ ਚਾਲੂ ਵਰ੍ਹੇ ਦਾ ਸਾਲਾਨਾ ਸਮਾਰੋਹ ‘ ਸੰਕਲਪ ’ ਸ਼ਾਨੋ - ਸ਼ੌਕਤ ਨਾਲ ਮਨਾਇਆ ਗਿਆ । ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ : ਐਮ . ਐਸ . ਭੁੱਲਰ , ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਵਿਸ਼ੇਸ਼ ਮਹਿਮਾਨ ਵਜੋਂ ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਫੂਲ ਨੇ ਸ਼ਿਰਕਤ ਕੀਤੀ । ਸਕੂਲ ਬੈਂਡ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਰੌਸ਼ਨ ਕਰਨ , ਸ਼ਬਦ ਤੇ ਗਣੇਸ਼ ਵੰਦਨਾ ਉਪਰੰਤ ਕੀਤੀ ਗਈ । ਮੁੱਢਲੀਆਂ ਕਲਾਸਾਂ ਦੇ ਨੰਨ੍ਹੇ ਬੱਚਿਆਂ ਨੇ ‘ ਰੋਜ਼ੇਜ਼ ਆਰ ਰੈੱਡ ’ ( ਨਰਸਰੀ ), ‘ ਬੀਟ ਸਿਨਰਜੀ ’ ( ਸੈਲਫੀ ਡਾਂਸ ), ‘ ਗਿਗਲ ਗੈਲੇਕਸੀ ’, ‘ ਦ ਬੈਲੂਨ ਫੀਏਸਟਾ ’ ਅਤੇ ‘ ਜੰਗਲ ਸਫਾਰੀ ’ ਵਰਗੀਆਂ ਮਨਮੋਹਕ ਝਲਕੀਆਂ ਪੇਸ਼ ਕੀਤੀਆਂ । ਸਭਿਆਚਾਰਕ ਪ੍ਰੋਗਰਾਮ ਦੌਰਾਨ ‘ ਰੈਟਰੋ ਟੂ ਮੈਟਰੋ ’, ‘ ਰੰਗੀਲਾ ਰਾਜਸਥਾਨ ’, ‘ ਸਵੈਗ ਆਫ਼ ਹਰਿਆਣਾ ’, ‘ ਕਲਰਜ਼ ਆਫ਼ ਦ ਸੋਇਲ ’ ( ਗਿੱਧਾ ), ਵਿਰਾਸਤ ( ਲੁੱਡੀ ) ਅਤੇ ‘ ਦੇਸੀ ਗਰੂਵਜ਼ ’ ( ਭੰਗੜਾ ) ਨੇ ਭਾਰਤੀ ਸੱਭਿਆਚਾਰ ਦੀ ਵਿਭਿੰਨਤਾ ਨੂੰ ਪੇਸ਼ ਕੀਤਾ । ਪੇਸ਼ਕਾਰੀਆਂ ਦੀ ਉਕਤ ਲੜੀ ਦੌਰਾਨ ‘ ਮਿਰਰ ਟੂ ਸੋਸਾਇਟੀ ’ ( ਨਸ਼ਾ ਵਿਰੋਧੀ ਪੰਜਾਬੀ ਨਾਟਕ ), ‘ ਵਿਸਪਰਸ ਇਨ ਦ ਡਾਰਕ ’ ( ਮਾਈਮ ), ‘ ਅਵੇਕਨਿੰਗ : ਸ਼ੈਡੋਜ਼ ਟੂ ਲਾਈਟ ’ ( ਨਸ਼ਾ ਜਾਗਰੂਕਤਾ ਡਾਂਸ ), ‘ ਸਿੰਫਨੀ ਆਫ਼ ਮੋਸ਼ਨ ’ ( ਸਿੱਖਿਆ , ਮਾਪਿਆਂ ਤੇ ਮੋਬਾਈਲ ਵਿਸ਼ੇ ’ ਤੇ ), ਸ਼ਿਵ ਤਾਂਡਵ ਆਈਟਮਾਂ ਸਮਾਗਮ ਦਾ ਮੁੱਖ ਆਕਰਸ਼ਣ ਰਹੀਆਂ ਤੇ ਅੰਤਿਮ ਪੇਸ਼ਕਾਰੀ ‘ ਦ ਇਨਫਿਨਿਟੀ ਫਿਨਾਲੇ ’ - ਫ਼ੌਜ ਲਈ ਸਮਰਪਿਤ ਦੇਸ਼ ਭਗਤੀ ਪੇਸ਼ਕਾਰੀ ਭਾਵੁਕਤਾ ਭਰਪੂਰ ਸੀ । ਮੁੱਖ ਮਹਿਮਾਨ ਡਾ . ਐਮ . ਐਸ . ਭੁੱਲਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਲ - ਅਧਾਰਿਤ ਸਿੱਖਿਆ ਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਨੌਜਵਾਨਾਂ ਦੀ ਭੂਮਿਕਾ ’ ਤੇ ਜ਼ੋਰ ਦਿੱਤਾ । ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਸਕੂਲ ਵਲੋਂ ਆਪਣੇ ਹੋਣਹਾਰ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਪਿੰਡ ਬੱਲੋ ਵਿਖੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਸ਼ਤਰੰਜ ਅੰਡਰ-19 ਨੈਸ਼ਨਲ ਚੈਂਪੀਅਨਸ਼ਿਪ ’ਚ ਬਠਿੰਡਾ ਦੇ ਰਿਪੁਦਮਨ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।