06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰ ਦੀ ਚੋਣ ਹੋਈ, ਜਥੇਬੰਦੀ ਵਲੋਂ ਪ੍ਰਾਪਤੀਆਂ ਦਾ ਜ਼ਿਕਰ

ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਦੀ ਕੀਤੀ ਗਈ ਨਵੇਂ ਸਿਰੇ ਤੋਂ ਚੋਣ ਪਿੰਡ ਰਾਮਪੁਰਾ ਦੇ ਗੁਰੂ ਘਰ ਵਿਚ ਸਾਰੇ ਬਲਾਕ ਦੇ ਡੇਲੀਗੇਟਾਂ ਅਤੇ ਪਿੰਡ ਇਕਾਈਆਂ ਦਾ ਇਕੱਠ ਕਰਕੇ ਬਲਾਕ ਪੱਧਰ ਦੀ ਚੋਣ ਕੀਤੀ ਗਈ। ਜਿਸ ਵਿਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 06-11-2026
ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਦੀ ਕੀਤੀ ਗਈ ਨਵੇਂ ਸਿਰੇ ਤੋਂ ਚੋਣ ਪਿੰਡ ਰਾਮਪੁਰਾ ਦੇ ਗੁਰੂ ਘਰ ਵਿਚ ਸਾਰੇ ਬਲਾਕ ਦੇ ਡੇਲੀਗੇਟਾਂ ਅਤੇ ਪਿੰਡ ਇਕਾਈਆਂ ਦਾ ਇਕੱਠ ਕਰਕੇ ਬਲਾਕ ਪੱਧਰ ਦੀ ਚੋਣ ਕੀਤੀ ਗਈ। ਜਿਸ ਵਿਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਝੰਡਾ ਸਿੰਘ ਜੇਠੂਕੇ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਗਲਤ ਨੀਤੀਆਂ ਬਾਰੇ ਦੱਸਿਆ ਕਿ ਕਿਉਂ ਸਾਨੂੰ ਇਹ ਜਥੇਬੰਦੀਆਂ ਬਣਾਉਣੀਆਂ ਪਈਆਂ ਕਿਉਂਕਿ ਸਰਕਾਰਾਂ ਲੋਕ ਮਾਰੂ ਨੀਤੀਆਂ ਨੂੰ ਪਹਿਲ ਦੇ ਅਧਾਰ ’ਤੇ ਲਾਗੂ ਕਰਦੀਆਂ ਹਨ ਜਥੇਬੰਦੀਆਂ ਲੋਕਾਂ ਦੇ ਅਧਿਕਾਰਾਂ ਨੂੰ ਅਤੇ ਉਨ੍ਹਾਂ ਦੇ ਹੱਕਾਂ ਨੂੰ ਬਚਾਉਣ ਦੀ ਖ਼ਾਤਰ ਹੋਂਦ ਵਿਚ ਆਈਆਂ ਸਾਡੀ ਇਹ ਉਗਰਾਹਾਂ ਜਥੇਬੰਦੀ ਧਰਮ ਨਿਰਪੱਖ ਅਤੇ ਗੈਰ ਪਾਰਟੀ ਅਤੇ ਜਾਤ ਪਾਤ ਤੋਂ ਉੱਪਰ ਉਠੀ ਹੋਈ ਜਥੇਬੰਦੀ ਹੈ। ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਜੇਕਰ ਸਾਰੇ ਹੀ ਪਿੰਡ ਇਕਾਈਆਂ ਇਕ ਸੁਰ ਹੋ ਕੇ ਵੱਡੀ ਤੋਂ ਵੱਡੀ ਲਾਮਬੰਦੀ ਕਰਕੇ ਆਪਣੇ ਏਕੇ ਅਤੇ ਸੰਘਰਸ਼ ਦਾ ਸਾਥ ਦੇਣ ਤਾਂ ਸਰਕਾਰਾਂ ਲੋਕਾਂ ਦੀ ਖ਼ਾਤਰ ਸੋਚਣ ਲਈ ਮਜਬੂਰ ਹੋ ਜਾਣ। ਅੱਜ ਦੇ ਇਜਲਾਸ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਅਤੇ ਗੁਲਾਬ ਸਿੰਘ ਜਿਉਂਦ ਨੂੰ ਉਪਰਲੀਆਂ ਜਿਵੇਂ ਜ਼ਿਲ੍ਹਾ ਜਾਂ ਸੂਬਾ ਚੋਣ ਲਈ ਦਿੱਤਾ ਗਿਆ। ਬੂਟਾ ਸਿੰਘ ਬੱਲ੍ਹੋ ਵਲੋਂ ਸਮੇਂ ਦੀ ਘਾਟ ਤੇ ਮਜਬੂਰੀਆਂ ਕਰਕੇ ਬਲਾਕ ਦੇ ਹਿਸਾਬ ਲਈ ਸਮਾਂ ਮੰਗਿਆ ਤੇ ਬਲਾਕ ਦੀਆਂ ਜਾਂ ਜਥੇਬੰਦੀ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਚੁਣੇ ਗਏ ਅਹੁਦੇਦਾਰ, ਬਲਾਕ ਪ੍ਰਧਾਨ ਗੁਰਮੇਲ ਸਿੰਘ ਢੱਡੇ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬਦਿਆਲਾ, ਔਰਤ ਆਗੂ ਕਰਮਜੀਤ ਕੌਰ ਜਿਉਂਦ, ਮੀਤ ਪ੍ਰਧਾਨ ਬਲਦੇਵ ਸਿੰਘ ਚਾਉਕੇ, ਜਰਨਲ ਸਕੱਤਰ ਪਰਮਿੰਦਰ ਸਿੰਘ ਜਿਉਂਦ, ਔਰਤ ਹਰਪ੍ਰੀਤ ਕੌਰ ਜੇਠੂਕੇ, ਸੰਗਠਨ ਸਕੱਤਰ ਮਨਪ੍ਰੀਤ ਸਿੰਘ ਜਿਉਦ, ਔਰਤ ਸੁਖਜੀਤ ਕੌਰ ਜਿਉਂਦ, ਪ੍ਰਚਾਰ ਸਕੱਤਰ ਨਿਰਮਲ ਸਿੰਘ ਭੂੰਦੜ, ਖ਼ਜ਼ਾਨਚੀ ਬੂਟਾ ਸਿੰਘ ਬੱਲ੍ਹੋ, ਮੈਂਬਰ ਪਰਮਜੀਤ ਕੌਰ ਗਿੱਲ ਖ਼ੁਰਦ, ਕੁਲਵਿੰਦਰ ਕੌਰ ਰਾਮਨਵਾਸ, ਸੁਖਦੇਵ ਸਿੰਘ ਰਾਮਪੁਰਾ, ਜਗਸੀਰ ਸਿੰਘ ਜੈਦ, ਗੁਰਮੀਤ ਸਿੰਘ ਭੈਣੀ ਚੁਹੜ, ਅਵਤਾਰ ਸਿੰਘ ਰਾਮਨਵਾਸ, ਗੁਰਪ੍ਰੀਤ ਸਿੰਘ ਲਹਿਰਾ ਧੂਰਕੋਟ, ਅਮਨਦੀਪ ਸਿੰਘ ਚਾਉਕੇ, ਸੁਖਦੇਵ ਸਿੰਘ ਚਾਉਕੇ ਦੇ ਸਮੇਤ, 19 ਮੈਂਬਰੀ ਕਮੇਟੀ ਚੁਣੀ ਗਈ।
ਪਿਛਲੀ ਖ਼ਬਰ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਗੁਰੂ ਗੋਬਿੰਦ ਸਿੰਘ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਇਕੱਤਰ ਕੀਤੇ ਜਾਣਗੇ ਮਹੱਤਵਪੂਰਨ ਅੰਕੜੇ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।