19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਰਕਾਰ ਚਾਈਨਾ ਡੋਰ ਬਣਾਉਣ ਵਾਲੀਆਂ ਫ਼ੈਕਟਰੀਆਂ ਨੂੰ ਤੁਰੰਤ ਬੰਦ ਕਰਵਾਏ-ਮੁੰਡੀ

ਅਜੀਤ ਡੈਸਕ 31-01-2026
ਮਾਛੀਵਾੜਾ ਸਾਹਿਬ, 30 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਜਿੱਥੇ ਵੀ ਇਹ ਚਾਈਨਾ ਡੋਰ ਬਣਦੀ ਹੈ ਉਨ੍ਹਾਂ ਫ਼ੈਕਟਰੀ ਨੂੰ ਸਰਕਾਰ ਮੁਕੰਮਲ ਬੰਦ ਕਰੇ ਅਤੇ ਜੋ ਇਸ ਨੰੂ ਬਣਾਉਂਦੇ ਹਨ ਉਨ੍ਹਾਂ 'ਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣ ਤਾਂ ਹੀ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ | ਰੁਪਿੰਦਰ ਮੁੰਡੀ ਨੇ ਕਿਹਾ ਕਿ ਲੁਧਿਆਣਾ ਜ਼ਿਲੇ੍ਹ ਵਿਚ ਇੱਕ ਮਾਸੂਮ ਬੱਚੇ ਤੇ ਅÏਰਤ ਦੀ ਜਾਨ ਇਸ ਕਾਤਲ ਡੋਰ ਨੇ ਲੈ ਲਈ ਅਤੇ ਅਨੇਕਾਂ ਹੀ ਜ਼ਖ਼ਮੀ ਹੋ ਗਏ ਜੋ ਕਿ ਬਹੁਤ ਹੀ ਮੰਦਭਾਗਾ ਹੈ | ਇਸ ਤੋਂ ਇਲਾਵਾ ਇਸ ਕਾਤਲ ਡੋਰ ਨੇ ਪਸ਼ੂ, ਪੰਛੀਆਂ ਦਾ ਵੀ ਕਾਫ਼ੀ ਜਾਨੀ ਨੁਕਸਾਨ ਕੀਤਾ ਇਸ ਲਈ ਸਰਕਾਰ ਤੇ ਪ੍ਰਸ਼ਾਸਨ ਜੋ ਵੀ ਵਿਅਕਤੀ ਇਸ ਨੂੰ ਵੇਚਦਾ ਕਾਬੂ ਆਉਂਦਾ ਹੈ | ਉਸ ਦੀ ਕੜੀ ਨਾਲ ਕੜੀ ਜੋੜਦਿਆਂ ਜਿੱਥੇ ਇਸ ਡੋਰ ਦਾ ਨਿਰਮਾਣ ਹੁੰਦਾ ਹੈ | ਉਨ੍ਹਾਂ ਨੂੰ ਬੰਦ ਕਰਵਾਏ ਅਤੇ ਅਜਿਹੀਆਂ ਫ਼ੈਕਟਰੀਆਂ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ | ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦਾ ਭਵਿੱਖ ਵਿਚ ਪਰਿਵਾਰਕ ਮੈਂਬਰ ਵੀ ਇਸ ਚਪੇਟ ਵਿਚ ਆ ਸਕਦਾ ਹੈ | ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਵਰਤਣੀ ਚਾਹੀਦੀ ਹੈ ਕਿ ਇਹ ਚਾਈਨਾ ਡੋਰ ਦੁਕਾਨਾਂ ਤੱਕ ਕਿਵੇਂ ਪਹੁੰਚਦੀ ਹੈ ਅਤੇ ਇਸ ਨੂੰ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਮਾਛੀਵਾੜਾ ਸ਼ਹਿਰ 'ਚ ਵਿਧਾਇਕ ਦਿਆਲਪੁਰਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਅਮਰੀਕਾ ਵਲੋਂ ਆਪਣੇ ਨਾਗਰਿਕਾਂ ਨੂੰ ਪਾਕਿ ਯਾਤਰਾ ਨਾ ਕਰਨ ਦੀ ਸਲਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।