18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂ ਰਵਿਦਾਸ ਦਾ ਬੇਗਮਪੁਰ ਵਾਲਾ ਸਿਧਾਂਤ ਦੁਨੀਆ ਭਰ ਦੇ ਲੋਕਤੰਤਰੀ ਅਤੇ ਮਨੁੱਖੀ ਅਧਿਕਾਰਾਂ ਦੇ ਸੰਕਲਪ ਤੋਂ ਵੀ ਅੱਗੇ ਦੀ ਸੋਚ ਪੇਸ਼ ਕਰਦਾ ਹੈ-ਇੰਜੀ. ਜਗਦੇਵ ਸਿੰਘ ਬੋਪਾਰਾਏ

ਅਜੀਤ ਡੈਸਕ 31-01-2026
ਪਾਇਲ, 30 ਜਨਵਰੀ (ਨਿਜ਼ਾਮਪੁਰ,ਰਜਿੰਦਰ ਸਿੰਘ)-ਇੱਥੋਂ 2 ਕਿੱਲੋਮੀਟਰ ਦੂਰ ਪਿੰਡ ਘੁਡਾਣੀ ਖ਼ੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸੁਸਾਇਟੀ ਲੋਕ ਸਭਾ ਸੁਸਾਇਟੀ ਘੁਡਾਣੀ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਉਤਸਵ ਮੌਕੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਰਵਿਦਾਸ ਦਾ ਬੇਗਮਪੁਰ ਵਾਲਾ ਸਿਧਾਂਤ ਦੁਨੀਆਂ ਭਰ ਦੇ ਲੋਕਤੰਤਰੀ ਅਤੇ ਮਨੁੱਖੀ ਅਧਿਕਾਰਾਂ ਦੇ ਸੰਕਲਪ ਤੋਂ ਵੀ ਅੱਗੇ ਦੀ ਸੋਚ ਪੇਸ਼ ਕਰਦਾ ਹੈ ਜਿੱਥੇ ਮਨੁੱਖਤਾ ਸਭ ਤੋਂ ਉੱਪਰ ਹੋਵੇ | ਉਨ੍ਹਾਂ ਕਿਹਾ ਕਿ ਬੇਗਮਪੁਰਾ ਦਾ ਸਿਧਾਂਤ ਅੱਜ ਦੇ ਦੌਰ ਵਿਚ ਵੀ ਇਕ ਸੰਪੂਰਨ ਵੈੱਲਫੇਅਰ ਸਟੇਟ ਦੀ ਉਤਮ ਮਿਸਾਲ ਹੈ ਜਿਸ ਵਿਚ ਇਕ ਅਜਿਹੇ ਆਦਰਸ਼ ਸਮਾਜ ਦੀ ਸਿਰਜਣਾ ਹੈ, ਜਿੱਥੇ ਕੋਈ ਬੇਇਨਸਾਫ਼ੀ ਜਾਂ ਵਿਤਕਰਾ ਨਾ ਹੋਵੇ | ਉਨ੍ਹਾਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਮੁਕਾਬਲੇ ਭਰੇ ਯੁੱਗ ਵਿੱਚ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ | ਉਨ੍ਹਾਂ ਕਿਹਾ ਕਿ ਬੇਗਮਪੁਰਾ ਦਾ ਸਿਧਾਂਤ ਆਰਥਿਕ ਅਤੇ ਸਮਾਜਿਕ ਬਰਾਬਰੀ, ਦੁੱਖ ਅਤੇ ਚਿੰਤਾ ਤੋਂ ਮੁਕਤੀ ,ਜਾਤ ਪਾਤ ਦੇ ਵਿਤਕਰੇ ਦਾ ਅੰਤ ਵਾਲੇ ਇਕ ਅਜਿਹੇ ਸਮਾਜ ਦੀ ਨੀਂਹ ਰੱਖਦਾ ਹੈ ਜਿੱਥੇ ਇਨਸਾਨ ਪ੍ਰਮਾਤਮਾ ਨਾਲ ਜੁੜ ਕੇ ਪੂਰਨ ਸੁਤੰਤਰਤਾ ਦਾ ਅਨੁਭਵ ਕਰਦਾ ਹੈ | ਇਸ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਬਲਦੇਵ ਸਿੰਘ ਖ਼ਾਲਸਾ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਸਵਰਨਜੀਤ ਸਿੰਘ ਬਿੱਟੂ, ਹਰਬੰਸ ਸਿੰਘ, ਸੁਰਜੀਤ ਸਿੰਘ, ਸਿਕੰਦਰ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ, ਗੁਰਮੁਖ ਸਿੰਘ, ਪਿ੍ਤਪਾਲ ਸਿੰਘ, ਪਰਮਜੀਤ ਸਿੰਘ ਪੰਮਾ, ਬੂਟੀ ਸਿੰਘ, ਰਾਜਵੀਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ, ਨੇਤਰ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਅੜ੍ਹੈਚਾਂ ਵਿਖੇ ਕਰਵਾਏ ਜਾਣਗੇ ਸੁੰਦਰ ਦਸਤਾਰ ਮੁਕਾਬਲੇ • ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਦਾ ਹੋਵੇਗਾ ਵਿਸ਼ੇਸ਼... ਅਗਲੀ ਖ਼ਬਰ ਵਪਾਰੀਆਂ ਨੂੰ ਨਕਲੀ ਵਕੀਲਾਂ ਦੇ ਫ਼ੋਨ, ਅਫ਼ਸਰਾਂ ਨਾਲ ਸੈਟਿੰਗ ਰਾਹੀਂ ਨਿਪਟਾਰੇ ਦੀਆਂ ਪੇਸ਼ਕਸ਼ਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।