ਖੰਨਾ, 13 ਫਰਵਰੀ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦਾ ਵਫ਼ਦ ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਲਾਡੀ ਉਕਸੀ ਦੀ ਅਗਵਾਈ ਹੇਠ ਖੰਨਾ ਦੇ ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆਂ ਨੂੰ ਮਿਲਿਆ, ਜਿਸ ਵਿਚ ਖੰਨਾ ਪ੍ਰਸ਼ਾਸਨ ਵਲੋਂ ਗੰਨੇ ਦੀਆਂ ਟਰਾਲੀਆਂ ਸ਼ਹਿਰ ਵਿਚ ਵੜਨ 'ਤੇ ਲਾਈ ਪਾਬੰਦੀ ਕਾਰਨ ਆ ਰਹੀਆਂ ਕਿਸਾਨਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ¢ ਵਫ਼ਦ ਨੇ ਮੰਗ ਕੀਤੀ ਕਿ ਗੰਨੇ ਦੀਆਂ ਟਰਾਲੀਆਂ 'ਤੇ ਸ਼ਹਿਰ ਵਿਚ ਵੜਨ 'ਤੇ ਲਾਈ ਪਾਬੰਦੀ ਖ਼ਤਮ ਕੀਤੀ ਜਾਵੇ, ਪੁਲਿਸ ਕਬਜ਼ੇ 'ਚ ਲਈਆਂ ਟਰਾਲੀਆਂ ਤੁਰੰਤ ਛੱਡੀਆਂ ਜਾਣ, 20 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੇ ਨਾਦਰਸ਼ਾਹੀ ਫੁਰਮਾਨ ਵਾਪਸ ਲਏ ਜਾਣ¢ ਵਫ਼ਦ ਵਲੋਂ ਸੰਘਰਸ਼ ਕਰਨ ਦੀ ਚੇਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਡੀ. ਸੀ. ਲੁਧਿਆਣਾ ਤੋਂ ਟਰਾਲੀਆਂ 'ਤੇ ਲਾਈ ਪਾਬੰਦੀ ਖ਼ਤਮ ਕਰਨ ਦਾ ਆਰਡਰ ਤੁਰੰਤ ਵਫ਼ਦ ਨੂੰ ਸੌਂਪਿਆ ਅਤੇ ਕਬਜ਼ੇ ਵਿਚ ਲਈਆਂ ਟਰਾਲੀਆਂ ਨੂੰ ਫ਼ੌਰੀ ਰਿਲੀਜ਼ ਕਰ ਦਿੱਤਾ ਅਤੇ ਟਰਾਲੀਆਂ 'ਤੇ ਲਾਈ 20 ਹਜ਼ਾਰ ਜੁਰਮਾਨੇ ਦੀ ਸ਼ਰਤ ਵੀ ਵਾਪਸ ਲੈ ਲਈ ਹੈ¢ ਦੱਸਣਯੋਗ ਹੈ ਕਿ ਬੀਤੇ ਦਿਨੀਂ ਡੀ. ਸੀ. ਲੁਧਿਆਣਾ ਵਲੋਂ ਖੰਨਾ ਸ਼ਹਿਰ ਦੇ ਅੰਦਰ ਟਰੱਕ, ਡੰਪਰ, ਟਿੱਪਰ, ਟਰੇਲਰਜ਼ ਅਤੇ ਨਿਰਧਾਰਿਤ ਭਾਰ ਤੋਂ ਵੱਧ ਸਮਾਨ ਲਿਜਾਣ ਵਾਲੇ ਹੋਰ ਵਾਹਨ ਦੀ ਆਵਾਜਾਈ ਤੇ ਸਵੇਰੇ 8 ਵਜੇ ਤੋਂ ਰਾਤ 8ਵਜੇ ਤੱਕ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ¢ ਦਵਿੰਦਰ ਸਿੰਘ, ਲਖਵਿੰਦਰ ਸਿੰਘ, ਰਾਜਪਾਲ ਸਿੰਘ ਅਤੇ ਨਾਹਰ ਸ਼ੂਗਰ ਮਿੱਲ ਦੇ ਕੇਨ ਮੈਨੇਜਰ ਸੁਧੀਰ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਗੰਨੇ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਖੰਨਾ ਸ਼ਹਿਰ ਦੇ ਆਲੇ ਦੁਆਲੇ ਕੋਈ ਬਾਈਪਾਸ ਨਹੀਂ ਹੈ ਜਿਸ ਕਰ ਕੇ ਕਿਸਾਨਾਂ ਕੋਲ ਗੰਨੇ ਦੀਆਂ ਟਰਾਲੀਆਂ ਸ਼ਹਿਰ ਵਿਚੋਂ ਲੰਘਾਉਣ ਤੋਂ ਬਗੈਰ ਕੋਈ ਰਸਤਾ ਨਹੀਂ ਹੈ | ਜਿਸ 'ਤੇ ਸਹਿਮਤ ਹੰੁਦਿਆਂ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆਂ ਵਲੋਂ ਡੀ. ਸੀ. ਲੁਧਿਆਣਾ ਨਾਲ ਗੱਲ ਕਰ ਕੇ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ¢ ਉਪਰੰਤ ਡੀ. ਸੀ. ਲੁਧਿਆਣਾ ਵਲੋਂ ਸਹਿਮਤੀ ਮਿਲਣ 'ਤੇ ਕਿਸਾਨਾਂ ਨੂੰ ਗੰਨੇ ਦੀਆਂ ਭਰੀਆਂ ਟਰਾਲੀਆਂ ਲੰਘਾਉਣ ਦੀ ਆਗਿਆ ਦੇ ਦਿੱਤੀ ਗਈ¢ ਕਿਸਾਨ ਆਗੂਆਂ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵਲੋਂ ਗੰਨੇ ਦੀਆਂ ਟਰਾਲੀਆਂ ਨੂੰ ਖੁੱਲ ਦੇਣ ਨਾਲ ਮਸਲਾ ਸੁਲਝ ਗਿਆ ਹੈ, ਪ੍ਰੰਤੂ ਖੰਨਾ ਦੀ ਸਬਜ਼ੀ ਮੰਡੀ ਸ਼ਹਿਰ ਅੰਦਰ ਹੈ, ਇਸ ਲਈ ਕਿਸਾਨਾਂ ਦੀਆਂ ਆਲੂਆਂ ਅਤੇ ਸਬਜ਼ੀਆਂ ਨਾਲ ਭਰੀਆਂ ਟਰਾਲੀਆਂ ਦਿਨ ਅਤੇ ਰਾਤ ਨੂੰ ਅੰਦਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ | ਜੇਕਰ ਇਹ ਸਮੱਸਿਆ ਪ੍ਰਸ਼ਾਸਨ ਵਲੋਂ ਹੱਲ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਲਦੀ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ੰੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ¢ ਅੱਜ ਦੇ ਵਫ਼ਦ ਵਿਚ ਆਗੂਆਂ ਤੋ ਬਿਨਾਂ ਧਰਮਿੰਦਰ ਸਿੰਘ ਸਿਰਥਲਾ ਬਲਜਿੰਦਰ ਸਿੰਘ ਦੁਧਾਲ, ਵਰਿੰਦਰ ਸਿੰਘ ਅਤੇ ਹੋਰ ਕਿਸਾਨ ਵੀ ਸ਼ਾਮਿਲ ਹੋਏ ¢