ਖੰਨਾ, 13 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਖੇ ਇੱਕ ਪੈੱ੍ਰਸ ਵਾਰਤਾ ਦੌਰਾਨ ਐਡਵੋਕੇਟ ਸਤੀਸ਼ ਸ਼ਰਮਾ ਪ੍ਰਧਾਨ ਪ੍ਰਾਈਵੇਟ ਸਕੂਲ/ਕਾਲਜ ਪੇਰੇਂਟਸ ਐਸੋਸੀਏਸ਼ਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਰਚ 2025 ਨੂੰ ਇੱਕ ਸ਼ਿਕਾਇਤ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਮੋਹਾਲੀ ਨੂੰ ਏ. ਐੱਸ. ਕਾਲਜ ਖੰਨਾ ਵਿਚ ਤਾਇਨਾਤ ਜੂਨੀਅਰ ਸਹਾਇਕ ਨੂੰ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਸਰਕਾਰ ਦੇ 1977 ਦੇ ਨਿਯਮਾਂ ਦੀ ਉਲੰਘਣਾ ਕਰ ਕੇ ਸਿੱਧੇ ਹੀ ਸੁਪਰਡੈਂਟ ਨਿਯੁਕਤ ਕਰ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਨਿਯੁਕਤੀ ਕੀਤੇ ਜਾਣ ਵਿਰੁੱਧ ਸ਼ਿਕਾਇਤਾਂ ਭੇਜ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ¢ ਜਿਸ ਸੰਬੰਧੀ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਮੋਹਾਲੀ ਵਲੋਂ ਲਿਖਿਆ ਗਿਆ ਕਿ ਸੁਪਰਡੈਂਟ ਦੀ ਤਾਇਨਾਤੀ ਦੇ ਹੁਕਮਾਂ ਨੂੰ ਰੱਦ ਕੀਤਾ ਗਿਆ ਹੈ |