ਅਹਿਮਦਗੜ੍ਹ, 13 ਫਰਵਰੀ (ਰਵਿੰਦਰ ਪੁਰੀ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਨਾਰੰਗਵਾਲ ਦੇ ਸਹਿਯੋਗ ਨਾਲ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ¢ ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸੰਦੀਪ ਸਾਹਨੀ ਨੇ ਵਿਦਿਆਰਥੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਇਸ ਰੈਲੀ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਾਤਾਵਰਣਕ ਸਲੋਗਨ ਚੁੱਕੇ ਹੋਏ ਸਨ ਅਤੇ ਇਹ ਰੈਲੀ ਆਸੀ ਪਿੰਡ ਤੋਂ ਹੁੰਦੀ ਹੋਈ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਰੰਗਵਾਲ ਵਿਖੇ ਸਮਾਪਤ ਹੋਈ¢ ਇਸ ਮੌਕੇ ਪਿ੍ੰਸੀਪਲ ਡਾ. ਸੰਦੀਪ ਸਾਹਨੀ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਵਾਤਾਵਰਨ ਪ੍ਰਤੀ ਸਨੇਹ ਹੋਣਾ ਚਾਹੀਦਾ ਹੈ¢ ਇਹ ਸਨੇਹ ਇਨ੍ਹਾਂ ਰੈਲੀਆਂ ਕਰ ਕੇ ਹੋਰ ਵਧਦਾ ਹੈ¢ ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਰੰਗਵਾਲ ਦੇ ਪਿ੍ੰਸੀਪਲ ਰੀਨਾ ਗਰਗ, ਵਾਈਸ ਪਿ੍ੰਸੀਪਲ ਰੁਪਿੰਦਰਜੀਤ ਕੌਰ ਪੰਜਾਬੀ ਮਿਸਟੈੱ੍ਰਸ, ਰੁਪਿੰਦਰ ਕੌਰ, ਅੰਗਰੇਜ਼ੀ ਮਿਸਟੈੱ੍ਰਸ, ਸੁਖਪ੍ਰੀਤ ਸਿੰਘ, ਸਾਇੰਸ ਮਾਸਟਰ, ਇੰਚਾਰਜ ਈਕੋ ਕਲੱਬ ਆਦਿ ਹਾਜ਼ਰ ਸਨ¢ਕਾਲਜ ਦੇ ਵਿਦਿਆਰਥੀਆਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਸੰਬੋਧਨ ਕੀਤਾ¢ ਸਕੂਲ ਵਿਚ ਪੌਦੇ ਵੀ ਲਗਾਏ ਗਏ¢ ਇਸ ਰੈਲੀ ਵਿਚ 100 ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ¢ ਇਸ ਮੌਕੇ ਡਾ. ਸੁਰਿੰਦਰ ਮੋਹਨਦੀਪ, ਡਾ. ਰਜਿੰਦਰ ਸ਼ਰਮਾ, ਪ੍ਰੋ. ਮਨੋਜ ਕੁਮਾਰ, ਪ੍ਰੋ. ਜਗਮੀਤ ਸਿੰਘ, ਡਾ. ਰਮਨਦੀਪ ਕੌਰ, ਡਾ. ਪਰਮਜੀਤ ਕੌਰ, ਪ੍ਰੋ. ਦਲਜੀਤ ਕੌਰ, ਸ਼ਿਵਾਨੀ, ਪ੍ਰੋ. ਸੰਦੀਪ ਕੌਰ. ਪ੍ਰੋ. ਦਲਜੀਤ ਕੌਰ ਆਦਿ ਹਾਜ਼ਰ ਸਨ¢