ਮਲੌਦ, 13 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਨਾਂ ਕਿਸੇ ਨੂੰ ਭੈਅ ਦਿੰਦੇ ਹਨ ਅਤੇ ਨਾ ਹੀ ਕਿਸੇ ਦਾ ਭੈਅ ਮੰਨਦੇ ਹਨ¢ ਇਹਨਾਂ ਨੂੰ ਪਿਆਰ ਦੀ ਭਾਸ਼ਾ ਤਾਂ ਸਮਝ ਆ ਜਾਂਦੀ ਹੈ, ਪਰ ਹੰਕਾਰ ਦੀ ਬੋਲੀ ਬੋਲਣ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਸਬਕ ਸਿਖਾਉਣਾ ਜਾਣਦੇ ਹਨ¢ ਉਨ੍ਹਾਂ ਆਮ ਆਦਮੀ ਪਾਰਟੀ ਦੀ ਇਕ ਵਿਧਾਇਕਾ ਵਲੋਂ ਧੌਣ ਤੇ ਗੋਡਾ ਰੱਖ ਕੇ 2027 ਵਿਚ 117 ਸੀਟਾਂ ਜਿੱਤਣ ਦੇ ਬਿਆਨ 'ਤੇ ਪ੍ਰਤੀਕਰਮ ਕਰਦਿਆ ਕਿਹਾ ਕਿ ਬੀਬੀ ਜੀ, ਤੁਸੀ ਸਰਕਲ ਮਲੌਦ ਵਿਚ ਪਤਾ ਕਰ ਲਵੋ, ਜਿੱਥੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਸਮੇਂ ਤੁਹਾਡੀ ਪਾਰਟੀ ਦੇ ਹੀ ਇਕ ਵਿਧਾਇਕ ਨੇ ਉਗਲੀ ਵੱਢਣ ਅਤੇ ਅੱਖ ਕੱਢਣ ਦਾ ਬਿਆਨ ਦਿੱਤਾ ਸੀ, ਉਸ ਦੇ ਨਤੀਜੇ ਤੁਹਾਡੇ ਸਾਹਮਣੇ ਹਨ, ਜਿਸ ਵਿਚ ਤੁਹਾਡੀ ਪਾਰਟੀ ਨੂੰ ਸੱਤਾ ਧਿਰ ਹੰੁਦਿਆਂ ਵੀ 15 ਵਿਚੋਂ 3 ਸੀਟਾਂ ਹੀ ਨਸੀਬ ਹੋਈਆਂ ਸਨ¢ ਤੁਹਾਡੀ ਸਰਕਾਰ ਨੇ ਪਹਿਲਾ ਵੀ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਪਰ ਲਾਠੀਚਾਰਜ ਕਰਵਾਉਣ ਅਤੇ ਟਰਾਲੀ ਚੋਰ ਹੋਣ ਦੇ ਖ਼ਿਤਾਬ ਪ੍ਰਾਪਤ ਕੀਤੇ ਹਨ¢ ਹੁਣ ਫਿਰ ਦਿੱਲੀ ਦੇ ਇਸ਼ਾਰਿਆਂ ਤੇ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗ਼ੁਲਾਮ ਬਣਾਇਆ ਹੋਇਆ ਹੈ¢ ਤੁਸੀ ਪਹਿਲਾ ਦਿੱਲੀ ਵਾਲਿਆ ਦੀ ਅੱਖ ਵਿਚ ਅੱਖ ਪਾ ਕੇ ਤਾਂ ਗੱਲ ਕਰ ਲਵੋ¢ ਤੁਹਾਡੇ ਇਕ ਵਿਧਾਇਕ ਨੇ ਬੋਲਣ ਦੀ ਜੁਰਅਤ ਕੀਤੀ ਸੀ, ਵਿਚਾਰੇ ਨੂੰ ਵਿਦੇਸ਼ ਵਿਚ ਜਾ ਕਿ ਬਚਾਅ ਕਰਨਾ ਪਿਆ¢ ਤੁਹਾਡੇ 93 ਵਿਚੋਂ ਇਕ ਨੇ ਵੀ ਉਸ ਦੇ ਹੱਕ ਵਿਚ ਮੂੰਹ ਨਹੀਂ ਖੋਲਿ੍ਹਆ¢ ਇਸ ਸਮੇਂ ਉਨ੍ਹਾਂ ਦੇ ਨਾਲ ਮੈਂਬਰ ਸ਼ੋ੍ਰਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਪ੍ਰਧਾਨ ਸੰਜੀਵ ਪੁਰੀ, ਸਰਕਲ ਪ੍ਰਧਾਨ ਪਿ੍ਤਪਾਲ ਸਿੰਘ ਝੱਮਟ, ਸਰਕਲ ਜਥੇਦਾਰ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ, ਠੇਕੇਦਾਰ ਹਰਮਿੰਦਰ ਸਿੰਘ ਜਰਗ ਆਦਿ ਹਾਜ਼ਰ ਸਨ¢