17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਲਾਕ ਮਲੌਦ ਦਾ ਪੰਚਾਇਤ ਅਫਸਰ ਮੁਅੱਤਲ

ਅਜੀਤ ਡੈਸਕ 15-02-2026
ਮਲੌਦ, 14 ਫਰਵਰੀ (ਦਿਲਬਾਗ ਸਿੰਘ ਚਾਪੜਾ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਆਰ. ਡੀ. ਈ ਸਾਖਾ- 5 ਆਈ. ਏ. ਐਸ ਉਮਾ ਸ਼ੰਕਰ ਗੁਪਤਾ ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਲੌਦ ਬਲਾਕ ਦੇ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਨੂੰ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ | ਜਾਣਕਾਰੀ ਅਨੁਸਾਰ ਉਕਤ ਪੰਚਾਇਤ ਸਕੱਤਰ ਬਲਾਕ ਮਲੌਦ ਦੇ ਕੁੱਝ ਪਿੰਡਾਂ ਵਿਚ ਬਤੌਰ ਪੰਚਾਇਤ ਸਕੱਤਰ ਵੀ ਕੰਮ ਵੇਖਦਾ ਸੀ¢ ਆਮ ਆਦਮੀ ਪਾਰਟੀ ਨਾਲ ਸਬੰਧਿਤ ਇੱਕ ਚੇਅਰਮੈਨ ਦੇ ਪਿੰਡ ਦੀ ਸਰਪੰਚ ਵਲੋਂ ਸਬੰਧਿਤ ਵਿਭਾਗ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ¢ ਜਿਸ ਵਿਚ ਉਕਤ ਪੰਚਾਇਤ ਅਫਸਰ ਉੱਪਰ ਵਿਕਾਸ-ਕਾਰਜਾਂ ਵਿਚ ਅੜਿੱਕਾ ਪਾਉਣ ਅਤੇ ਕਥਿਤ ਤੌਰ 'ਤੇ ਕਮਿਸ਼ਨ ਮੰਗਣ ਦੇ ਦੋਸ ਵੀ ਲਾਏ ਗਏ ਸਨ¢ ਜਿੰਨ੍ਹਾਂ ਦੀ ਪੜਤਾਲ ਕਰਨ ਤੇ ਸਬੰਧਿਤ ਮੰਤਰੀ ਵਲੋਂ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ¢ ਜਿਸ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ¢ ਸ਼ਿਕਾਇਤ ਕਰਤਾ ਸਰਪੰਚ ਦੇ ਪਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਵਿਕਾਸ-ਕਾਰਜਾਂ ਦੇ ਬਿੱਲ ਇਸ ਲਈ ਰੋਕੇ ਜਾ ਰਹੇ ਸਨ ਕਿ ਅਸੀਂ ਕਿਸੇ ਨੂੰ ਕੋਈ ਕਮਿਸ਼ਨ ਦੇਣ ਦੇ ਹੱਕ ਵਿਚ ਨਹੀਂ ਪਰ ਸਬੰਧਿਤ ਪੰਚਾਇਤ ਅਫ਼ਸਰ ਉਨ੍ਹਾਂ ਨੂੰ ਦਲੀਲਾਂ ਦੇ ਰਿਹਾ ਸੀ ਕਿ ਜੇਕਰ ਸਰਪੰਚ, ਬੀ. ਡੀ. ਪੀ. ਓ, ਸੈਕਟਰੀ ਅਤੇ ਜੇ. ਈ ਹੋਣ ਇਕੱਠੇ ਤਾਂ ਕੋਈ ਕੱੁਝ ਨਹੀਂ ਵਿਗਾੜ ਸਕਦਾ¢ ਪਰ ਅਸੀਂ ਸਰਕਾਰੀ ਕੰਮ ਲਈ ਨਾ ਕਿਸੇ ਨੂੰ ਕਮਿਸ਼ਨ ਦਿੱਤਾ ਅਤੇ ਨਾ ਦੇਵਾਂਗੇ ¢ ਜਦੋਂ ਇਸ ਸਬੰਧੀ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਨਾਲ ਫ਼ੋਨ 'ਤੇ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕੋਈ ਸਪਸ਼ਟੀਕਰਨ ਨਾ ਦਿੱਤਾ¢ ਸਗੋਂ ਫ਼ੋਨ ਬੰਦ ਕਰ ਲਿਆ¢ ਇਸ ਮਾਮਲੇ ਸਬੰਧੀ ਬੀ. ਡੀ. ਪੀ. ਓ ਮਲੌਦ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਤਾਂ ਹੁਕਮਾਂ ਦੀ ਕਾਪੀ ਹੀ ਆਈ ਹੈ ਅਤੇ ਪੂਰੇ ਮਸਲੇ ਦੀ ਜਾਣਕਾਰੀ ਨਹੀਂ ਹੈ¢
ਪਿਛਲੀ ਖ਼ਬਰ 38ਵੀਆਂ ਜਰਖੜ ਮਾਡਰਨ ਮਿੰਨੀ ਉਲੰਪਿਕ ਖੇਡਾਂ ਧੂਮ-ਧੜੱਕੇ ਨਾਲ ਸ਼ੁਰੂ ਅਗਲੀ ਖ਼ਬਰ ਖੰਨਾ ਦੇ ਮੀਟ ਮਾਰਕੀਟ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਐਸ. ਡੀ. ਐਮ. ਸਵਾਤੀ ਟਿਵਾਣਾ ਵਲੋਂ ਘਰ-ਘਰ ਸੁਵਿਧਾਵਾਂ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।