ਉਦਘਾਟਨੀ ਸਮਾਰੋਹ ਦੌਰਾਨ ਪੁੱਜੇ ਕੈਬਨਿਟ ਮੰਤਰੀ ਸੌਂਦ ਵਲੋਂ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ
ਡੇਹਲੋਂ, 14 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-38 ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਮਾਤਾ ਸਾਹਿਬ ਕੌਰ ਬਹੁਮੰਤਵੀ ਸਟੇਡੀਅਮ ਜਰਖੜ ਵਿਖੇ ਧੂਮਧੜੱਕੇ ਨਾਲ ਆਰੰਭ ਹੋਈਆਂ¢ਵੱਖ-ਵੱਖ ਕੰਪਨੀਆਂ ਨੇ ਖੇਡ ਸਟੇਡੀਅਮ ਨੂੰ ਇੱਕ ਨਵ ਵਿਆਹੀ ਦੁਲਹਨ ਵਾਂਗ ਸਜਾਇਆ ਹੋਇਆ ਸੀ ¢ ਜੀ. ਐੱਸ. ਟੀ. ਟਰੱਕ ਪਰਮਿਟ ਯੂ. ਐੱਸ. ਏ, ਕੋਕਾ ਕੋਲਾ, ਏਵਨ ਸਾਈਕਲ, ਪੈਟਰੋਲੀਅਮ ਬੋਰਡ ਵਲੋਂ ਸਪਾਂਸਰ 38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ, ਮਲਕੀਤ ਸਿੰਘ ਥਿੰਦ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਪੰਜਾਬ ਸਰਕਾਰ, ਪ੍ਰੀਤਮ ਸਿੰਘ ਗਰੇਵਾਲ ਕੈਬਿਨੇਟ ਰੈਂਕ ਹੰਸਲੋ ਯੂ. ਕੇ., ਅਜਮੇਰ ਕੌਰ ਯੂ. ਕੇ. ਹੋਰਾਂ ਨੇ ਕੀਤਾ¢ ਦੁਪਹਿਰ ਸਮੇਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਮਲੋਹ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ¢ ਜਦਕਿ ਸ਼ਾਮ ਵੇਲੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ ¢ ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਜਰਖੜ ਸਟੇਡੀਅਮ ਅਤੇ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਰਖੜ ਟਰੱਸਟ ਨੂੰ 10 ਲੱਖ ਰੁਪਏ ਦੀ ਗਰਾਂਟ 2 ਪੜਾਵਾਂ ਵਿਚ ਦੇਣ ਦਾ ਐਲਾਨ ਕੀਤਾ¢ ਇਸ ਮੌਕੇ ਸਾਰੇ ਮਹਿਮਾਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਹਲਕਾ ਗਿੱਲ ਦੇ ਵਿਧਾਇਕ ਸੰਗੋਵਾਲ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ¢ ਇਸ ਮੌਕੇ ਵੱਖ-ਵੱਖ ਸਕੂਲਾਂ ਵਲੋਂ ਪੇਸ਼ ਕੀਤਾ ਸਭਿਆਚਾਰ ਪ੍ਰੋਗਰਾਮ ਵਿਲੱਖਣ ਸੀ¢ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਗੀਤਾਂ 'ਤੇ ਆਪਣੀ ਕੋਰਿਓਗ੍ਰਾਫੀ ਅਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ¢ ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ¢ ਹਾਕੀ ਸਬ ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 6-1 ਨਾਲ ਚਚਰਾੜੀ ਨੇ ਤੇਹਿੰਗ ਵਿਚਕਾਰ ਮੈਚ 3-3 ਗੋਲਾਂ 'ਤੇ ਬਰਾਬਰ, ਰਾਮਪੁਰ ਛੰਨਾ ਨੇ ਸਾਜਲੀ ਨੂੰ 3-1 ਨਾਲ, ਜਗਤਾਰ ਇਲੈਵਨ ਨੇ ਸੰਗਰੂਰ ਨੂੰ 3-2 ਨਾਲ ਹਰਾਇਆ¢ ਜਦਕਿ ਕੁੜੀਆਂ ਦੇ ਵਰਗ ਵਿਚ ਪੀ. ਆਈ. ਐੱਸ. ਬਠਿੰਡਾ ਨੇ ਮੁੰਡੀਆਂ ਕਲਾਂ ਨੂੰ 3-0 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ, ਲਵਲੀ ਯੂਨੀਵਰਸਿਟੀ ਨੇ ਜਰਖੜ ਅਕੈਡਮੀ ਨੂੰ 4-2 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ¢ ਹਾਕੀ ਸੀਨੀਅਰ ਮੁੰਡਿਆਂ ਦੇ ਵਰਗ ਵਿਚ ਜਲੰਧਰ ਅਤੇ ਕਿਲ੍ਹਾ ਰਾਏਪੁਰ ਵਿਚਕਾਰ ਮੈਚ 5-5 ਗੋਲਾਂ 'ਤੇ ਬਰਾਬਰ ਖੇਡਿਆ ਗਿਆ | ਜਦ ਕਿ ਲਵਲੀ ਯੂਨੀਵਰਸਿਟੀ ਜਲੰਧਰ ਨੇ ਅਮਰਗੜ੍ਹ ਨੂੰ 3-1 ਨਾਲ ਹਰਾਇਆ¢ ਫੁੱਟਬਾਲ ਮੁੰਡਿਆਂ ਦੇ ਵਰਗ ਵਿਚ ਭੈਣੀ ਅਰੋੜਾ ਨੇ ਆਂਡਲੂ ਨੂੰ 1-0 ਨਾਲ ਤਲਵੰਡੀ ਰਾਏ ਦੇ ਬੁਟਾਹਰੀ ਨੂੰ 3-0, ਭੁੱਟਾ ਨੇ ਐਤੀਆਣਾ ਨੂੰ 3-0, ਗਗੜਾ ਨੇ ਭੋਗੀਵਾਲ ਨੂੰ 3-1, ਗੁਜਰਵਾਲ ਨੇ ਸੀਲੋਂ ਨੂੰ 3-0, ਤੋਂ ਘਵੱਦੀ ਨੇ ਗਿੱਲ ਨੂੰ 2-1 ਨਾਲ ਹਰਾਇਆ¢ ਕੁੜੀਆਂ ਦੇ ਵਰਗ ਵਿਚ ਰੱਸਾਕਸ਼ੀ ਦੇ ਵਿਚ ਦਸਮੇਸ਼ ਪਬਲਿਕ ਸਕੂਲ ਕੈਡ ਨੇ ਵਰਲਡ ਮਲੇਨੀਅਮ ਰਣਜੀਤ ਐਵਿਨਿਊ ਨੂੰ ਹਰਾਇਆ¢ ਇਸ ਮੌਕੇ ਡਾਬਰ ਕੰਪਨੀ ਅਤੇ ਕੋਕਾ ਕੋਲਾ ਵਲੋਂ ਖਿਡਾਰੀਆਂ ਨੂੰ ਵੱਡੇ ਪੱਧਰ 'ਤੇ ਰਿਫਰੈਸ਼ਮੈਂਟ ਦਿੱਤੀ ਗਈ¢ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 15 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ, ਰੱਸਾਕਸ਼ੀ ਫੁੱਟਬਾਲ ਲੜਕੀਆਂ ਅਤੇ ਹਾਕੀ ਲੜਕੇ ਲੜਕੀਆਂ ਦੇ ਫਾਈਨਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ ਅਤੇ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ 7 ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ | ਉੱਥੇ ਨਾਮੀ ਕਲਾਕਾਰਾਂ ਬੀਬਾ ਸਤਵਿੰਦਰ ਬਿੱਟੀ, ਨੀਤੂ ਵਿਰਕ, ਜਸਵੰਤ ਸੰਦੀਲਾ ਅਤੇ ਗਰਜਾਨ ਆਦਿ ਹੋਰ ਆਦਿ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਏਗਾ¢ ਇਸ ਸਮੇਂ ਅਮਰੀਕ ਸਿੰਘ ਮਿਨਹਾਸ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ, ਅਮਰਿੰਦਰ ਸਿੰਘ ਰਿੰਕੂ ਖੰਨਾ, ਹਰਦੀਪ ਸਿੰਘ ਬੀਰਮਪੁਰ, ਸਰਪੰਚ ਸੰਦੀਪ ਸਿੰਘ ਜਰਖੜ, ਹਰਨੇਕ ਸਿੰਘ ਭੱਪ, ਪ੍ਰੋ. ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਭਾਟੀਆ ਕੋਕਾ ਕੋਲਾ, ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਮਹਿੰਦਰ ਸਿੰਘ ਗਿੱਲ, ਬਲਵੰਤ ਸਿੰਘ ਬੁੱਢੇਵਾਲ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਦਿਲਬਾਗ ਸਿੰਘ ਜਰਖੜ ਪ੍ਰਧਾਨ ਗੁਰਦੁਆਰਾ ਕਮੇਟੀ, ਤਪਿੰਦਰ ਸਿੰਘ ਗੋਗਾ, ਸਾਹਿਬਜੀਤ ਸਿੰਘ ਸਾਬੀ ਜਰਖੜ, ਪ੍ਰੀਤਮਹਿੰਦਰ ਸਿੰਘ ਨਿੱਪੀ, ਰਘਬੀਰ ਸਿੰਘ ਜਰਖੜ ਆਦਿ ਹੋਰ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
38ਵੀਆਂ ਜਰਖੜ ਮਾਡਰਨ ਮਿੰਨੀ ਉਲੰਪਿਕ ਖੇਡਾਂ ਧੂਮ-ਧੜੱਕੇ ਨਾਲ ਸ਼ੁਰੂ
ਅਜੀਤ ਡੈਸਕ
15-02-2026