ਮਲੌਦ, 14 ਫ਼ਰਵਰੀ (ਸਹਾਰਨ ਮਾਜਰਾ)-ਕੈਂਬਰਿਜ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਵਿਖੇ ਕੇਵਲ ਧਾਰਮਿਕ ਅਤੇ ਅਕਾਦਮਿਕ ਖ਼ੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਅੱਜ ਦੇ ਸਾਡੇ ਸਮਾਗਮ ਵਿੱਚ ਸੋਨੀਆ ਗੋਇਲ ਪ੍ਰਧਾਨ ਨਗਰ ਪੰਚਾਇਤ ਮਲੌਦ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ¢ ਜਦੋਂਕਿ ਸਾਬਕਾ ਮੰਡਲ ਸਿੱਖਿਆ ਅਫ਼ਸਰ ਡਾ. ਮੱਘਰ ਸਿੰਘ ਕਾਲੀਆ ਅਤੇ ਸਿੱਖਿਆ ਸਾਸ਼ਤਰੀ ਡਾ. ਕਰਨੈਲ ਸਿੰਘ ਕਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ¢ ਇਸ ਮੌਕੇ ਦੋਵੇਂ ਡਾ. ਕਾਲੀਆ ਨੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਦੇ ਸੰਘਰਸ਼ ਤੇ ਮਿਹਨਤੀ ਇਤਿਹਾਸਿਕ ਪਲਾਂ ਨੂੰ ਮਾਪਿਆਂ ਤੇ ਬੱਚਿਆਂ ਨਾਲ ਸਾਂਝਾ ਕੀਤਾ ¢ ਸਕੂਲ ਦੇ ਪਿ੍ੰ. ਸੰਜੀਵ ਕੁਮਾਰ ਮੋਦਗਿਲ ਨੇ ਧਾਰਮਿਕ ਅਤੇ ਅਕਾਦਮਿਕ ਖ਼ੇਤਰ ਵਿਚ ਮੋਹਰੀ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਪ੍ਰਬੰਧਕ ਕਮੇਟੀ ਮਾਣ ਮਹਿਸੂਸ ਕਰਦੇ ਹਨ ਕਿ ਇਸ ਸੰਸਥਾ ਨੇ ਬਹੁਤ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਉੱਚੇ-ਉੱਚੇ ਅਹੁਦਿਆਂ 'ਤੇ ਪਹੁੰਚਾਇਆ ਹੈ ¢ ਅਖੀਰ ਵਿੱਚ ਦੋਵਾਂ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਇੰਜ. ਹਰਮਿੰਦਰਪਾਲ ਸਿੰਘ ਸਹਾਰਨਮਾਜਰਾ, ਕਰਮਦੀਪ ਕੌਰ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਤਰਨਜੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਕਿਰਨਜੀਤ ਕੌਰ, ਸਿੰਦਰਪਾਲ ਕੌਰ, ਸੁਖਵੀਰ ਕੌਰ, ਰਣਜੀਤ ਕੌਰ, ਰੀਨਾ, ਨਰਗਿਸ, ਮਨਜੋਤ ਕੌਰ, ਵੈਸ਼ਨਵੀ, ਮਨਜੀਤ ਕੌਰ, ਚਮਨਦੀਪ ਕੌਰ, ਰਮਨਦੀਪ ਕੌਰ, ਰਾਣੋ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਗੁਰਜੀਤ ਕੌਰ, ਮਾ.ਹਰਪ੍ਰੀਤ ਸਿੰਘ ਸੋਮਲਖੇੜੀ, ਤਰਲੋਚਨ ਸਿੰਘ ਆਦਿ ਹਾਜ਼ਰ ਸਨ¢