ਦੋਰਾਹਾ, 14 ਫਰਵਰੀ (ਪੱਤਰ ਪ੍ਰੇਰਕ)-ਦੋਰਾਹਾ ਸ਼ਹਿਰ 'ਚ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਉਪਰਾਲਾ ਸ੍ਰੀ ਨੀਲ ਕੰਠ ਸੇਵਾ ਦਲ ਦੋਰਾਹਾ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ¢ ਜਾਣਕਾਰੀ ਦਿੰਦਿਆਂ ਸ੍ਰੀ ਨੀਲ ਕੰਠ ਸੇਵਾ ਦਲ ਦੇ ਅਹੁਦੇਦਾਰਾਂ ਮੁੰਦਿਤ ਮੋਹਿੰਦਰਾ ਤੇ ਸ਼ਿਵੇਕ ਸੂਦ ਨੇ ਦੱਸਿਆ ਕਿ ਸਨਾਤਨ ਮੰਦਰ ਦੋਰਾਹਾ ਵਿਖੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਨ ਉਪਰਾਂਤ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ ¢ ਜਿਸ ਵਿੱਚ ਸ਼ਿਵ ਵਿਆਹ ਨੂੰ ਦਰਸਾਉਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਆਕਰਸ਼ਕ ਝਾਕੀਆਂ ਵੀ ਸਜਾਈਆਂ ਗਈਆਂ¢ ਨਾਮਵਰ ਭਜਨ ਗਾਇਕ ਸ਼ਿਵਮ ਸ਼ਰਮਾ ਵੱਲੋਂ ਭਗਵਾਨ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ¢ ਸ਼ੋਭਾ ਯਾਤਰਾ ਸਨਾਤਨ ਮੰਦਰ ਦੋਰਾਹਾ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ ਵਿੱਚ ਬਰਾਤ ਦੇ ਰੂਪ ਵਿੱਚ ਗੁਜ਼ਰੀ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ¢ ਸ਼ਹਿਰ ਦੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸਮੁੱਚੇ ਸ਼ਹਿਰ ਦੇ ਸ਼ਿਵ ਭਗਤਾਂ ਨੇ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰੀ¢ ਵੱਖ-ਵੱਖ ਭਜਨ ਮੰਡਲੀਆਂ ਸ਼੍ਰੀ ਸ਼ਿਵ ਸ਼ਕਤੀ ਡਮਰੂ ਦਲ, ਮਹਾਕਾਲੀ ਮੰਦਰ, ਭੂਤੇਸ਼ਵਰ ਸਾਗਰ, ਮੱਧ ਪ੍ਰਦੇਸ਼ ਅਤੇ ਸ਼ੁਭਮ ਬਾਲੀ ਐਂਡ ਪਾਰਟੀ ਲੁਧਿਆਣਾ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਰਹੀਆਂ ਅਤੇ ਸੰਗਤਾਂ ਵੱਲੋਂ ਸ਼ੋਭਾ ਯਾਤਰਾ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ¢ ਇਸ ਮੌਕੇ ਸ੍ਰੀ ਨੀਲ ਕੰਠ ਸੇਵਾ ਦਲ ਦੋਰਾਹਾ ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ, ਉਧੇ ਸ਼ਰਮਾ, ਤਰਵਿੰਦਰ ਕੁਮਾਰ, ਮੁਖੇਸ਼ ਸ਼ਰਮਾ , ਗੋਲਡੀ ਗੋਇਲ, ਗੌਰਵ ਮੋਹਿੰਦਰਾ, ਕੇਸ਼ਵ ਪਾਠਕ, ਅਰਵਿੰਦ ਰਤਨ, ਡਾ. ਸਾਹਿਲ ਭਾਂਬਰੀ, ਸੰਨੀ ਆਸ਼ਟ, ਵਿਨੀਤ ਆਸ਼ਟ, ਵਿਨੀਤ ਮਕੋਲ, ਰਾਹੁਲ ਉਰਫ਼ ਨੌਈ, ਬਾਂਸਲ, ਵਿੱਕੀ , ਭਗਵਾਨ ਤਿਵਾੜੀ , ਵਿੱਕੀ ਬੈਕਟਰ, ਅਮਰੀਸ਼ ਰਿਸ਼ੀ, ਪ੍ਰਦੀਪ ਆਨੰਦ, ਸੰਜੇ ਕੁਮਾਰ ਗੋਲਡੀ, ਪੰਕਜ ਸੂਦ, ਅਭਿਸ਼ੇਕ ਮਹਿੰਦਰਾ, ਬੌਬੀ ਕਪਿਲ, ਅਮਿਤ ਵਿਸ਼ਿਸ਼ਟ, ਪ੍ਰਦੀਪ ਜਿੰਦਲ ਮਨਜੋਤ ਮਾਨ, ਬੌਬੀ ਤਿਵਾੜੀ, ਕਰਨ ਸੂਦ, ਅਨੁਰਾਗ ਵਿਨਾਇਕ, ਅਨੀਸ਼ ਅਬਲਿਸ਼, ਪ੍ਰਾਂਸ਼ੂ ਤਿਵਾੜੀ, ਪਵਨ ਕੁਮਾਰ, ਪਲਵਿੰਦਰ ਸਿੰਘ ਸਰਪੰਚ ਲੰਡਾ, ਗਗਨ ਵਰਮਾ, ਸਰਪੰਚ ਕਰਮਵੀਰ ਤੂਰ, ਅਸ਼ੀਸ਼ ਸੂਦ, ਅਮਰੀਸ਼ ਆਨੰਦ, ਅਮਿਤ ਮਹਿੰਦਰਾ, ਆਦਿ ਹਾਜ਼ਰ ਸਨ¢