ਹੰਬੜਾਂ, 14 ਫਰਵਰੀ (ਹਰਵਿੰਦਰ ਸਿੰਘ ਮੱਕੜ)-ਸਰਕਾਰੀ ਪ੍ਰਾਇਮਰੀ ਸਕੂਲ ਹੰਬੜਾਂ ਬਲਾਕ ਸਿੱਧਵਾਂ ਬੇਟ-2 ਵਿਖੇ ਨੰਨ੍ਹੇ-ਮੁੰਨੇ ਬਾਲ ਮਨਾਂ ਦੀਆਂ ਦਿਲ ਨੂੰ ਟੁੰਬਦੀਆਂ ਤੇ ਕੋਮਲਤਾ ਦਾ ਅਹਿਸਾਸ ਕਰਵਾਉਂਦੀਆਂ ਰਚਨਾਵਾਂ ਨਾਲ ਭਰਪੂਰ ਬਾਲ-ਮੈਗਜ਼ੀਨ 'ਪਰਵਾਜ਼' ਦੀ ਘੁੰਡ ਚੁਕਾਈ ਅਤੇ ਨਵੇਂ ਤਿਆਰ ਕੀਤੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਸਰਪੰਚ ਚਰਨ ਸਿੰਘ ਗੁਰੂ ਅਤੇ ਮੁੱਖ ਅਧਿਆਪਕਾ ਮੈਡਮ ਹਰਮੀਤ ਕੌਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਪਰਸਨ ਮੈਡਮ ਅਮਨ, ਪੰਚ ਗੁਰਚਰਨ ਸਿੰਘ ਬਾਠ, ਸੈਕਟਰੀ ਬਲਵੀਰ ਸਿੰਘ ਧਾਲੀਵਾਲ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ | ਇਸ ਮੌਕੇ ਸਰਪੰਚ ਗੁਰੂ ਨੇ ਸਕੂਲ ਦੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਸਟਾਫ਼ ਵਲੋਂ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਸੁਖਦੀਪ ਸਿੰਘ ਢਿੱਲੋਂ, ਸਤਨਾਮ ਸਿੰਘ, ਮੈਡਮ ਰੇਖਾ ਦੇਵੀ, ਮੈਡਮ ਸੋਨਮ ਰਾਣੀ, ਮੈਡਮ ਰਮਨਦੀਪ ਕੌਰ, ਮੈਡਮ ਮੋਨਿਕਾ, ਜਤਿੰਦਰ ਕੌਰ, ਮਨਜੀਤ ਕੌਰ, ਗੁਰਜੀਤ ਕੌਰ, ਕਿਰਨਜੀਤ ਕੌਰ, ਪੂਜਾ ਰਾਣੀ ਤੇ ਹੋਰ ਹਾਜ਼ਰ ਸਨ |