ਅਹਿਮਦਗੜ੍ਹ, 18 ਫਰਵਰੀ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਬਾਲਾ ਜੀ ਮੰਡਲ ਅਤੇ ਯੁਵਕ ਮੰਡਲ ਅਹਿਮਦਗੜ੍ਹ ਵਲੋਂ ਸਲਾਨਾ ਤੀਸਰੀ 10 ਦਿਨਾਂ ਪੈਦਲ ਯਾਤਰਾ ਅਹਿਮਦਗੜ੍ਹ ਤੋਂ ਮੰਡਲ ਪ੍ਰਧਾਨ ਅਨੰਦ ਮਿੱਤਲ, ਜੈ ਗੋਪਾਲ ਗੋਇਲ, ਜਗਦੀਸ਼ ਗੋਇਲ, ਸੋਨੂੰ ਰਾਮਾਨੰਦ, ਅਨਿਲ ਜੈਨ, ਬੱਗਾ ਡਾਂਗੋ, ਪਵਨ ਗੋਇਲ, ਕਮਲੇਸ਼ ਗੋਇਲ, ਮਹਿੰਦਰ ਪਾਲ, ਤਰਸੇਮ ਗਰਗ, ਕੀਮਤੀ ਲਾਲ, ਅਨਿਲ ਗੋਇਲ, ਪ੍ਰਵੀਨ ਜੈਨ, ਸੁਰਿੰਦਰ ਗੋਇਲ, ਸ਼ੇਖਰ ਗੁਪਤਾ, ਗੋਪਾਲ ਕਿ੍ਸ਼ਨ ਟੋਨੀ, ਅਮਨ ਸਿੰਗਲਾ, ਸੁਰੇਸ਼ ਕੁਮਾਰ ਬਿੱਲੂ, ਰਿਸ਼ੂ ਗੋਇਲ ਆਦਿ ਮੁੱਖ ਪ੍ਰਬੰਧਕਾਂ ਦੀ ਅਗਵਾਈ ਹੇਠ ਧੂਮਧਾਮ ਨਾਲ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੇ ਪੈਦਲ ਯਾਤਰਾ ਨੂੰ ਰਵਾਨਾ ਕੀਤਾ | ਇਸ ਮੌਕੇ ਸ਼ਹਿਰ ਵਾਸੀਆਂ ਵਲੋਂ ਯਾਤਰਾ 'ਤੇ ਜਾਣ ਵਾਲਿਆਂ ਲਈ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼੍ਰੀ ਬਾਲਾ ਜੀ ਦੇ ਜੈਕਾਰੇ ਲਗਾਏ ਗਏ | ਸ਼੍ਰੀ ਹਨੂੰਮਾਨ ਮੰਦਿਰ ਵਿਖੇ ਪੂਜਾ ਕਰਨ ਉਪਰੰਤ ਸ਼੍ਰੀ ਸੀਤਲਾ ਮਾਤਾ ਮੰਦਿਰ ਅਤੇ ਸ਼੍ਰੀ ਗਊਸ਼ਾਲਾ ਵਿਖੇ ਹਾਜ਼ਰੀ ਲਗਵਾ ਕੇ ਸ਼੍ਰੀ ਸਾਲਾਸਰ ਧਾਮ ਲਈ ਰਵਾਨਾ ਹੋਈ | ਇਸ ਵਿਸ਼ਾਲ ਯਾਤਰਾ ਵਿਚ ਸੈਂਕੜੇ ਦੀ ਗਿਣਤੀ ਵਿਚ ਸਾਲਾਸਰ ਭਗਤਾਂ ਵਲੋਂ ਭਾਗ ਲਿਆ ਗਿਆ ਅਤੇ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸੰਜੀਵ ਰਾਜਾ, ਰਾਜੀਵ ਰਾਜਾ ਅਤੇ ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ ਵਲੋਂ ਨਿਭਾਈ ਗਈ | ਇਸ ਮੌਕੇ ਵਿਸ਼ੇਸ਼ ਕਰ ਕੇ ਸੁਰਿੰਦਰ ਕੁਰੜ ਛਾਪਾ, ਪ੍ਰਧਾਨ ਸ਼ੇਰੂ ਝਨੇਰੀਆ, ਸੰਜੇ ਮਿੱਤਲ ਪਿੰਟਾ, ਰਮੇਸ਼ ਚੰਦ ਘਈ, ਪ੍ਰਮੋਦ ਗੁਪਤਾ, ਪ੍ਰਵੀਨ ਜੈਨ, ਅਮਨ ਸਿੰਗਲਾ, ਰਾਜਨ ਘਈ, ਪਵਨ ਤੇਲ ਵਾਲੇ, ਅਨਿਲ ਜੈਨ, ਮੋਨੰੂ ਮੰਗਤ, ਪਵਨ ਗੋਇਲ, ਗੁਰਚਰਨ ਦਾਸ, ਪਵਨ ਦੀਪੂ, ਗੋਪਾਲ ਕਿ੍ਸ਼ਨ ਦਰਪਣ, ਪਵਨ ਦੀਪੂ, ਮੋਨੂੰ ਗੋਇਲ, ਰਾਜੀਵ ਗੋਇਲ, ਰਿਸ਼ੂ ਗੋਇਲ, ਵਿਕਾਸ ਮੁੰਨਾ, ਸਾਹਿਲ ਗਰਗ, ਨਿਤਿਨ ਹਿਤੇਸ਼, ਅਨਿਲ ਗੋਇਲ, ਸੁਰਿੰਦਰ ਗੋਇਲ ਆਦਿ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ |