28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਾਰਜਾਹ (ਯੂ. ਏ. ਈ.) ਵਿਚ ਲੱਗੀ ਪ੍ਰਦਰਸ਼ਨੀ ਸਟੀਲ ਫੈੱਬ 2026 ਦੌਰਾਨ ਚਾਨਾ ਇੰਜੀਨੀਅਰਜ਼ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 20-02-2026
ਸਾਹਨੇਵਾਲ, 19 ਫਰਵਰੀ (ਅਮਰਜੀਤ ਸਿੰਘ ਮੰਗਲੀ)-ਪੰਜਾਬ ਦੀ ਇੰਡਸਟਰੀ ਨੇ ਜਿੱਥੇ ਵਿਸ਼ਵ ਭਰ ਦੇ ਵਿਚ ਸ਼ਹਿਰ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿਚ ਚਮਕਾਇਆ ਹੈ, ਉੱਥੇ ਹੀ ਬੀਤੇ ਦਿਨ ਸ਼ਾਰਜਾਹ (ਯੂ. ਏ. ਈ.) ਵਿਚ ਲੱਗੀ ਪ੍ਰਦਰਸ਼ਨੀ ਸਟੀਲ ਫੈੱਬ 2026 ਦੌਰਾਨ ਚਾਨਾ ਇੰਜੀਨੀਅਰਜ਼ ਵਲੋਂ ਨਵੀਂ ਤਕਨੀਕ ਨਾਲ ਤਿਆਰ ਕੀਤਾ ਸਾਈਕਲ ਸਟੈਂਡ ਪੇਂਟਡ ਬਰੈਕਟ ਨੂੰ ਬਿਹਤਰ ਕੁਆਲਿਟੀ ਦਾ ਦਰਜਾ ਦਿੱਤਾ ਗਿਆ | ਜਿਸ ਦੇ ਚੱਲਦਿਆਂ ਇਸ ਪ੍ਰਦਰਸ਼ਨੀ ਦੇ ਆਯੋਜਕ ਖ਼ਾਲਿਦ ਅਬਦੁੱਲਾ ਵਲੋਂ ਚਾਨਾ ਇੰਜੀਨੀਅਰਜ਼ ਦੇ ਮਾਲਕ ਸ਼ਫੀਕ ਮੁਹੰਮਦ ਨੂੰ ਇੰਜੀਨੀਅਰਿੰਗ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਦੌਰਾਨ ਸ਼ਫੀਕ ਮੁਹੰਮਦ ਨੇ ਕਿਹਾ ਕਿ ਇਸ ਪੇਂਟਡ ਬਰੈਕਟ ਨੂੰ ਤਿਆਰ ਕਰਨ ਲਈ ਨਵੀਂ ਤਕਨੀਕ ਦੇ ਨਾਲ-ਨਾਲ ਬਿਹਤਰ ਡਿਜਾਇਨ, ਵਧੀਆ ਕੁਆਲਿਟੀ ਅਤੇ ਆਸਾਨ ਫਿਟਿੰਗ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਖੰਨਾ ਸ਼ਹਿਰ ਲਈ ਮਾਣ ਬਣੀ ਸੰਜਨਾ, ਪੁਣੇ ਵਿਚ ਜਿੱਤੇ 3 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।