ਮਾਛੀਵਾੜਾ ਸਾਹਿਬ, 19 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਮਾਰਗ 'ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਓਪਨਿੰਗ ਸੈਰੇਮਨੀ ਤੋਂ ਬਾਅਦ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਗ਼ੁਬਾਰਿਆਂ ਨੂੰ ਅਸਮਾਨ ਵੱਲ ਛੱਡਿਆ ਗਿਆ | ਖੇਡ ਸਮਾਰੋਹ ਦੌਰਾਨ ਵੱਖ-ਵੱਖ ਹਾਊਸਾਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਖਿਡਾਰੀਆਂ ਵਲੋਂ ਖੇਡ ਸਹੁੰ ਵੀ ਚੁੱਕੀ ਗਈ | ਸਕੂਲ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ | ਖੇਡ ਮੁਕਾਬਲਿਆਂ 'ਚ 50 ਮੀਟਰ ਦੌੜ, ਚਮਚਾ-ਗਲਾਸ ਦੌੜ, ਚੇਅਰ ਰੇਸ, ਫਰੋਗ ਰੇਸ, ਬਨੀ ਗਾਜਰ ਬਲਿਟਜ਼, ਕਟਿੰਗ ਰੇਸ ਅਤੇ ਬੈਲੂਨ ਰੇਸ ਆਦਿ ਸ਼ਾਮਲ ਰਹੇ | ਇਸ ਤੋਂ ਇਲਾਵਾ ਦਾਦਾ-ਦਾਦੀ ਲਈ ਖ਼ਾਸ ਖੇਡਾਂ ਵੀ ਕਰਵਾਈਆਂ ਗਈਆਂ | ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |