26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਲਗ਼ੀਧਰ ਸਕੂਲ ਦੁੱਗਰੀ ਵਿਖੇ ਅੱਗ ਸੁਰੱਖਿਆ ਮੌਕ ਡਰਿੱਲ ਸੰਬੰਧੀ ਕਰਵਾਇਆ ਪੋ੍ਰਗਰਾਮ

ਅਜੀਤ ਡੈਸਕ 20-02-2026
ਸਾਹਨੇਵਾਲ, 19 ਫਰਵਰੀ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਅੱਗ ਸੁਰੱਖਿਆ ਮੌਕ ਡਰਿੱਲ ਸੰਬੰਧੀ ਇੱਕ ਪੋ੍ਰਗਰਾਮ ਕਰਵਾਇਆ ਗਿਆ | ਸੈਸ਼ਨ ਵਿਚ ਫਾਇਰ ਅਫ਼ਸਰ ਸੌਦਾਗਰ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਅੱਗ ਲੱਗਣ ਸਮੇਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਦੇ ਢੰਗ ਦੱਸੇ ਗਏ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗ ਲੱਗਣ ਸਮੇਂ ਅੱਗ ਬੁਝਾਉਣ ਵਾਲੇ ਸਿਲੰਡਰਾਂ, ਪਾਣੀ ਤੇ ਰੇਤ ਦੀ ਸਹੀ ਵਰਤੋਂ ਬਾਰੇ ਵੀ ਸਿਖਲਾਈ ਦਿੱਤੀ | ਅਖੀਰ ਵਿਚ ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਤੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਮਾਹਿਰਾਂ ਦੁਆਰਾ ਦਿੱਤੀ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਦੱਸਦੇ ਹੋਏ ਕਿਹਾ ਕਿ ਇਹ ਸੈਸ਼ਨ ਵਿਦਿਆਰਥੀਆਂ ਤੇ ਡਰਾਈਵਰਾਂ ਲਈ ਲਾਭਦਾਇਕ ਸਾਬਤ ਹੋਵੇਗਾ |
ਪਿਛਲੀ ਖ਼ਬਰ ਗਿਆਨੀ ਰਘਵੀਰ ਸਿੰਘ ਨੇ ਸਾਡੇ ਬਿਆਨਾਂ 'ਤੇ ਮੋਹਰ ਲਗਾਈ- ਦੁੱਮਣਾ ਅਗਲੀ ਖ਼ਬਰ ਜੰਗ ਬਹਾਦਰ ਗੋਇਲ 'ਸੁਖਜੀਤ ਯਾਦਗਾਰੀ ਐਵਾਰਡ 2026' ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।