07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੜਕ ਕਿਨਾਰੇ ਬੈਠੇ ਵਿਅਕਤੀ 'ਤੇ ਕੈਮੀਕਲ ਦਾ ਟੈਂਕਰ ਚੜ੍ਹਾਇਆ, ਮੌਤ

ਅਜੀਤ ਡੈਸਕ 21-02-2026
ਕੁਹਾੜਾ, 20 ਫਰਵਰੀ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਸੜਕ ਕਿਨਾਰੇ ਬੈਠੇ ਵਿਅਕਤੀ 'ਤੇ ਕੈਮੀਕਲ ਦਾ ਟੈਂਕਰ ਚੜ੍ਹਾਉਣ ਤਹਿਤ ਟਿੱਪਰ ਚਾਲਕ ਤਰਲੋਕ ਚੰਦ ਪੁੱਤਰ ਬਦਰੀ ਰਾਮ ਵਾਸੀ ਪਿੰਡ ਮੋਰ ਖੁੱਡੀਆਂ ਤੇਹ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਹੌਲਦਾਰ ਜਗਦੀਸ਼ ਕੁਮਾਰ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਆਪਣੇ ਪਤੀ ਰਾਮ ਮੋਹਣ (43) ਨੂੰ ਦਵਾਈ ਦਿਵਾਉਣ ਲਈ ਪਿੰਡ ਮਾਨਗੜ੍ਹ ਮੈਡੀਕਲ ਸਟੋਰ 'ਤੇ ਗਈ ਸੀ ਤੇ ਮੇਰੇ ਪਤੀ ਸੜਕ ਕਿਨਾਰੇ ਬੈਠੇ ਸਨ | ਉਕਤ ਚਾਲਕ ਨੇ ਆਪਣਾ ਕੈਮੀਕਲ ਵਾਲਾ ਟੈਂਕਰ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਮੇਰੇ ਪਤੀ ਦੇ ਉੱਪਰ ਚੜ੍ਹਾ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਨੇ ਰੰਜਨਾ ਪਤਨੀ ਰਾਮ ਮੋਹਣ ਵਾਸੀ ਮੋਨੰੂ ਦਾ ਵਿਹੜਾ ਨੇੜੇ ਗੁਰਦੁਆਰਾ ਸਾਹਿਬ ਮਾਨਗੜ੍ਹ ਦੇ ਬਿਆਨਾਂ ਦੇ ਅਧਾਰ 'ਤੇ ਟੈਂਕਰ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸਿੱਖਿਆ ਮੰਤਰੀ ਦੀ ਅਧਿਆਪਕਾਂ 'ਤੇ ਕੀਤੀ ਕਾਰਵਾਈ ਦੀ ਨਿੰਦਾ ਅਗਲੀ ਖ਼ਬਰ ਕਸਬਾ ਬੋਹਾ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।