07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬੋਰਡ ਸਾਇੰਸ ਦੇ ਪੇਪਰ 'ਚ ਪੰਜਾਬੀ ਭਾਸ਼ਾ 'ਚ 15 ਨੰਬਰ ਦਾ ਪੇਪਰ ਛਾਪਣਾ ਭੱੁਲਿਆ • ਮਾਪਿਆਂ 'ਚ ਰੋਸ ਅਤੇ ਗ੍ਰੇਸ ਅੰਕਾਂ ਦੀ ਕੀਤੀ ਮੰਗ

ਅਜੀਤ ਡੈਸਕ 21-02-2026
ਰਾੜਾ ਸਾਹਿਬ, 20 ਫਰਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਪੇਪਰਾਂ ਦੌਰਾਨ ਊਣਤਾਈਆਂ ਨੂੰ ਲੈ ਕੇ ਅਕਸਰ ਹੀ ਸੁਰਖ਼ੀਆਂ ਵਿਚ ਰਹਿੰਦਾ ਹੈ | ਅੱਜ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਅੱਜ ਅੱਠਵੀਂ ਜਮਾਤ ਦੇ ਸਾਇੰਸ ਦੇ ਪੇਪਰ ਵਿਚ ਪੰਜਾਬੀ ਮਾਧਿਅਮ ਵਿਚ 15 ਨੰਬਰ ਦਾ ਪੇਪਰ ਹੀ ਛਾਪਿਆ ਨਹੀਂ ਗਿਆ | ਜਿਸ ਕਰ ਕੇ ਪੰਜਾਬੀ ਮਾਧਿਅਮ ਵਾਲੇ ਬੱਚੇ ਪੂਰਾ ਪੇਪਰ ਹੱਲ ਨਹੀਂ ਕਰ ਸਕੇ | ਦੱਸ ਦਈਏ ਕਿ ਪ੍ਰਸ਼ਨ ਨੰਬਰ 28, 29 ਅਤੇ 30 ਪੰਜਾਬੀ ਮਾਧਿਅਮ ਵਿਚ ਛਪਣ ਤੋਂ ਰਹਿ ਗਿਆ ਅਤੇ ਜ਼ਿਆਦਾਤਰ ਬੱਚਿਆਂ ਨੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿਚ ਛਪਿਆ ਪੇਪਰ ਦਾ ਇਹ ਭਾਗ ਵੇਖਿਆ ਨਹੀਂ | ਇਸ ਤੋਂ ਇਲਾਵਾ ਇੱਕ ਨੰਬਰ ਵਾਲੇ ਪ੍ਰਸ਼ਨਾਂ ਵਿਚੋਂ ਪਹਿਲੇ ਪ੍ਰਸ਼ਨ ਦੀਆਂ ਚਾਰ ਆਪਸ਼ਨਾਂ ਵਿਚੋਂ ਇੱਕ ਛੱਟਣਾ ਨੂੰ ਛੱਡਣਾ ਛਾਪਿਆ ਗਿਆ ਹੈ | ਜਿਸ ਨਾਲ ਪ੍ਰੀਖਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪਿਆ | ਬਹੁਤ ਸਾਰੇ ਬੱਚੇ 15 ਨੰਬਰ ਦਾ ਪੇਪਰ ਹੀ ਛੱਡ ਆਏ ਕਿਉਂਕਿ ਜਦੋਂ ਪੇਪਰ ਛਪਿਆ ਹੀ ਨਹੀਂ ਤਾਂ ਬੱਚਿਆਂ ਦਾ ਕੀ ਕਸੂਰ ਹੈ | ਇਸ ਅਣਗਹਿਲੀ ਨੂੰ ਲੈ ਕੇ ਮਾਪਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਬੀ. ਐੈੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਬੋਰਡ ਤੋਂ ਮੰਗ ਕੀਤੀ ਕਿ ਬੱਚਿਆਂ ਨੂੰ 16 ਨੰਬਰ ਦੀ ਗ੍ਰੇਸ ਦਿੱਤੀ ਜਾਵੇ ਤਾਂ ਕਿ ਬੱਚਿਆਂ ਨਾਲ ਨਿਆਂ ਹੋ ਸਕੇ ਅਤੇ ਇਸ ਸਬੰਧੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ |
ਪਿਛਲੀ ਖ਼ਬਰ ਅਧਿਆਪਕਾਂ 'ਤੇ ਲਗਾਏ ਟੈੱਟ ਵਿਰੁੱਧ ਮਹਾਂ ਰੈਲੀ ਕੱਲ੍ਹ ਅਗਲੀ ਖ਼ਬਰ ਡੇਅਰੀ ਵਿਭਾਗ ਵਲੋਂ ਅਨੁਸੂਚਿਤ ਜਾਤੀ ਸਿੱਖਿਆਰਥੀਆਂ ਲਈ 4 ਹਫ਼ਤੇ ਦਾ ਸਿਖਲਾਈ ਬੈਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।