06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਧਿਆਪਕਾਂ 'ਤੇ ਲਗਾਏ ਟੈੱਟ ਵਿਰੁੱਧ ਮਹਾਂ ਰੈਲੀ ਕੱਲ੍ਹ

ਅਜੀਤ ਡੈਸਕ 21-02-2026
ਮਲੌਦ, 20 ਫ਼ਰਵਰੀ (ਸਹਾਰਨ ਮਾਜਰਾ)-ਐੈੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਕਿਹਾ ਕਿ ਸੂਬਾ ਸਰਕਾਰ ਵਿਰੁੱਧ ਕੱਲ੍ਹ 22 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸਮੁੱਚਾ ਅਧਿਆਪਕ ਵਰਗ ਪੂਰੀ ਤਰ੍ਹਾਂ ਇੱਕਮੁੱਠ ਹੈ ਅਤੇ ਐੈੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਹਜ਼ਾਰਾਂ ਅਧਿਆਪਕ ਬੱਸਾਂ, ਕਾਰਾਂ ਦੇ ਕਾਫ਼ਲਿਆਂ ਰਾਹੀਂ ਇਸ ਰੈਲੀ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਸਿਰਫ਼ ਪ੍ਰਮੋਸ਼ਨ ਲੈਣ ਲਈ ਟੈੱਟ ਜ਼ਰੂਰੀ ਕੀਤਾ ਸੀ | ਪਰ ਹੁਣ ਪ੍ਰਮੋਸ਼ਨ ਲੈ ਚੁੱਕੇ ਅਧਿਆਪਕਾਂ ਲਈ ਵੀ ਟੈੱਟ ਜ਼ਰੂਰੀ ਕਰ ਦਿੱਤਾ ਹੈ ਅਤੇ ਸਰਕਾਰ ਦੀ ਮਨਸ਼ਾ ਜਾਪਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਨੌਕਰੀ ਵਿਚ ਬਣੇ ਰਹਿਣ ਲਈ ਵੀ ਸਰਕਾਰ ਟੈੱਟ ਜ਼ਰੂਰੀ ਕਰ ਸਕਦੀ ਹੈ | ਜਦੋਂਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਰਾਜਾਂ ਵਾਂਗ ਟੈੱਟ ਦੇ ਇਸ ਗੰਭੀਰ ਮਸਲੇ ਬਾਰੇ ਅਧਿਆਪਕਾਂ ਦਾ ਸਾਥ ਦੇਵੇ ਤੇ ਇਸ ਦਾ ਕੋਈ ਸਾਰਥਿਕ ਕੱਢ ਕੇ ਮੁਲਾਜ਼ਮਾਂ ਨੂੰ ਦਬਾਓ ਮੁਕਤ ਕਰੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਦੇ ਬਾਵਜੂਦ ਜੇਕਰ ਸਰਕਾਰ ਇਸ ਮਸਲੇ ਦਾ ਕੋਈ ਵੀ ਸਾਰਥਿਕ ਹੱਲ ਨਹੀਂ ਕੱਢਦੀ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀਆਂ ਵਲੋਂ ਸਖ਼ਤ ਫ਼ੈਸਲੇ ਲਏ ਜਾਣਗੇ, ਵੱਡੇ ਸੰਘਰਸ਼ ਹੋਣਗੇ | ਜਿਸ ਦੀ ਨਿਰੋਲ ਸਾਰੀ ਜ਼ਿੰਮੇਵਾਰੀ ਆਪ ਸਰਕਾਰ ਦੀ ਹੋਵੇਗੀ |
ਪਿਛਲੀ ਖ਼ਬਰ ਏ. ਐੈੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਬੋਰਡ ਸਾਇੰਸ ਦੇ ਪੇਪਰ 'ਚ ਪੰਜਾਬੀ ਭਾਸ਼ਾ 'ਚ 15 ਨੰਬਰ ਦਾ ਪੇਪਰ ਛਾਪਣਾ ਭੱੁਲਿਆ • ਮਾਪਿਆਂ 'ਚ ਰੋਸ ਅਤੇ ਗ੍ਰੇਸ ਅੰਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।