ਰਾੜਾ ਸਾਹਿਬ, 27 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਜੀ ਦੇ ਚਰਨ ਸੇਵਕ ਸੰਤ ਕਰਮ ਸਿੰਘ ਦੇ ਤਪ ਅਸਥਾਨ ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਸਤਨਾਮ ਸਿੰਘ ਦੀ ਦੇਖ ਰੇਖ ਹੇਠ ਫੱਗਣ ਮਹੀਨੇ ਦੀ ਦਸਮੀ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ | ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਮਤਿ ਸਮਾਗਮ ਵਿਚ ਮੁੱਖ ਗ੍ਰੰਥੀ ਬਾਬਾ ਗੁਰਜੀਤ ਸਿੰਘ, ਹਜੂਰੀ ਕੀਰਤਨੀ ਜਥੇ ਦੇ ਮੁਖੀ ਬਾਬਾ ਦਰਸ਼ਨ ਸਿੰਘ ਅਤੇ ਭਾਈ ਭਗਵੰਤ ਸਿੰਘ ਭੀਖੀ ਵਾਲਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ | ਇਸ ਸਮੇਂ ਬਾਬਾ ਗੁਰਨਾਮ ਸਿੰਘ, ਬਾਬਾ ਨਰਾਇਣ ਸਿੰਘ, ਭਾਈ ਨਰਿੰਦਰ ਸਿੰਘ, ਬਿੱਕੀ ਦਿੱਲੀ, ਪੋਲਾ ਸਿੰਘ ਇਆਲੀ, ਹਰਜੀਤ ਸਿੰਘ ਬੁਟਾਹਰੀ, ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਨਜਿੰਦਰ ਸਿੰਘ ਭੁੱਟਾ, ਸਰਬਜੀਤ ਸਿੰਘ ਮਠਾੜੂ, ਭਾਈ ਕੇਵਲ ਸਿੰਘ ਭੀਖੀ, ਬਲਵਿੰਦਰ ਸਿੰਘ ਲਹਿਲ, ਭਾਈ ਤਰਨਜੀਤ ਸਿੰਘ ਧੰਨਾ, ਡਾ. ਰਾਮ ਦਿਆਲ ਸਿੰਘ ਕਿਲ੍ਹਾ ਹਾਂਸ, ਜੱਸੀ ਸਿੰਘ ਕਰਤਾਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ |