ਖੰਨਾ, 27 ਫਰਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਸੇਹ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਨ. ਡੀ. ਆਰ. ਐੱਫ. (ਰਾਸ਼ਟਰੀ ਆਫ਼ਤ ਪ੍ਰਬੰਧਨ ਫੋਰਸ) ਵਲੋਂ ਤਿਆਰ ਕੀਤੇ ਡਿਜਾਸਟਰ ਮੈਨੇਜਮੈਂਟ ਈ ਕੰਟੈਂਟ ਕੰਪਿਊਟਰ ਅਧਿਆਪਕਾ ਦਲਜੀਤ ਕੌਰ ਵਲੋਂ ਸਮੂਹ ਵਿਦਿਆਰਥੀ, ਸਟਾਫ਼, ਮੈਂਬਰਾਂ ਵਲੋਂ ਵੀਡੀਉਜ਼ ਰਾਹੀਂ ਸਮਝਾਇਆ ਗਿਆ | ਸਰਕਾਰ ਵਲੋਂ ਇਸ ਚਲਾਈ ਮੁਹਿੰਮ ਦੀ ਸਮੂਹ ਸਟਾਫ਼ ਐੱਸ. ਐੱਮ. ਸੀ. ਕਮੇਟੀ, ਸਰਪੰਚ ਜਗਰੂਪ ਸਿੰਘ ਅਤੇ ਸਕੂਲ ਮੁਖੀ ਡਾ. ਸੌਰਵ ਮੈਨਰੋ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਗੱਲ ਦੀ ਵੀ ਆਸ ਪ੍ਰਗਟਾਈ ਗਈ ਭਵਿੱਖ ਵਿਚ ਇਹ ਜਾਣਕਾਰੀ ਸਮੂਹ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਬਚਾਅ ਕਾਰਜ ਦਾ ਸਰੋਤ ਸਾਬਤ ਹੋਵੇਗੀ | ਇਸ ਮੌਕੇ ਮਿਡ ਡੇ ਮੀਲ ਵਰਕਰ, ਸਕੂਲ ਸੇਵਾਦਾਰ, ਸਾਰੇ ਵਿਦਿਆਰਥੀਆਂ ਨੂੰ ਅੱਗ ਲੱਗਣ ਤੋਂ ਬਚਾਉਣ ਦੀ ਟਰੇਨਿੰਗ ਵੀ ਦਿੱਤੀ ਗਈ | ਇਸ ਮੌਕੇ ਜਯੋਤੀ ਭਮਰਾ, ਪ੍ਰਭਜੋਤ ਕੌਰ, ਜਸਵੀਰ ਕੌਰ, ਜਗਵਿੰਦਰ ਕੌਰ, ਸੁਖਦੇਵ ਸਿੰਘ ਹਾਜ਼ਰ ਸਨ |