ਬੀਜਾ, 27 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਮਾਨਸਰ ਸਾਹਿਬ ਪਿੰਡ ਦਹੇੜੂ ਵਿਖੇ 27ਫਰਵਰੀ ਤੋਂ 1 ਮਾਰਚ ਤੱਕ ਤਿੰਨ ਦਿਨਾਂ ਮਹਾਨ ਗੁਰਮਤਿ ਸਮਾਗਮ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੁਰੂ ਹੋ ਗਿਆ ਹੈ | ਨਗਰ ਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੇ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਨੇ ਰਸਭਿੰਨਾ ਕੀਰਤਨ ਦੌਰਾਨ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ | ਇਸ ਮੌਕੇ ਬਾਬਾ ਮਹਿੰਦਰ ਸਿੰਘ, ਅਵਤਾਰ ਸਿੰਘ ਟਰਾਂਸਪੋਰਟ, ਰਜਿੰਦਰਪਾਲ ਸਿੰਘ ਰਾਓ, ਬਾਬਾ ਅਮਰੀਕ ਸਿੰਘ, ਮਿੱਠੂ ਕੋਚ, ਬਾਬਾ ਸੁਰਿੰਦਰ ਸਿੰਘ, ਪ੍ਰਧਾਨ ਦਲਜਿੰਦਰ ਸਿੰਘ, ਲਾਲੀ ਦੁਕਾਨਦਾਰ, ਮਾਸਟਰ ਅਵਤਾਰ ਸਿੰਘ, ਮਾਸਟਰ ਨਛੱਤਰ ਸਿੰਘ, ਜਸਵੰਤ ਸਿੰਘ ਜੱਸੀ ਪੰਚ ਦਹੇੜੂ, ਸੂਬੇਦਾਰ ਸੁਰਿੰਦਰ ਸਿੰਘ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਸਤਪਾਲ ਸਿੰਘ, ਮਨਜੀਤ ਸਿੰਘ ਦਹੇੜੂ, ਦੀਪਾ ਸਿੰਘ, ਹਰਪ੍ਰੀਤ ਸਿੰਘ ਭੋਲਾ, ਤਾਰਾ ਸਿੰਘ, ਕਿਰਪਾਲ ਸਿੰਘ ਦਸਮੇਸ਼ ਬੈਟਰੀ ਵਾਲੇ, ਗੁਰਵਿੰਦਰ ਸਿੰਘ ਗੁਰੀ, ਕਰਨ ਸਿੰਘ, ਰਮੇਸ਼ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਕਿੰਦਰ ਸਿੰਘ, ਮਨਜੀਤ ਸਿੰਘ ਲੱਡੂ ਆਦਿ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਦਹੇੜੂ, ਬਾਬਾ, ਜਸਵੰਤ ਸਿੰਘ ਜੱਸੀ ਨੇ ਦਸਿਆ ਕਿ ਇਸ ਗੁਰਮਤਿ ਸਮਾਗਮ ਦੌਰਾਨ ਦੂਸਰੇ ਦਿਨ 28 ਫਰਵਰੀ ਨੂੰ ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਦੁਪਹਿਰ 12 ਤੋਂ 4 ਵਜੇ ਤੱਕ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 1 ਮਾਰਚ ਨੂੰ ਭਾਈ ਸੁਖਦੇਵ ਸਿੰਘ ਡੱਲਾ ਵਾਲੇ ਦੁਪਹਿਰ 12 ਤੋਂ 4ਵਜੇ ਤੱਕ ਕਥਾ ਵਿਚਾਰਾਂ ਰਾਹੀ ਰਾਹੀ ਹਾਜ਼ਰੀ ਭਰਨਗੇ |