27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਗੁਰੂ ਨਾਨਕ ਗਰੁੱਪ ਸੰਸਥਾ ਗੋਪਾਲਪੁਰ ਵਿਖੇ 25ਵਾਂ ਤਿੰਨ ਦਿਨਾਂ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਆਰੰਭ • ਐਜੂਕੇਸ਼ਨ ਸੰਸਥਾ ਨੇ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲੇ ਕੀਤੇ-ਚੇਅਰਮੈਨ ਵਾਲੀਆ

ਅਜੀਤ ਡੈਸਕ 28-02-2026
ਡੇਹਲੋਂ, 27 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਗਰੁੱਪ ਆਫ਼ ਕਾਲਜਿਜ਼ ਗੋਪਾਲਪੁਰ ਵਿਖੇ ਤਿੰਨ ਦਿਨਾਂ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਧੂਮਧੜੱਕੇ ਨਾਲ ਆਰੰਭ ਹੋਇਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਆਤਮ ਨਗਰ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਡਾ. ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਅਤੇ ਰਵਿੰਦਰ ਗਰੋਵਰ ਐੱਮ. ਡੀ. ਪੰਜਾਬ ਪਲੱਸ ਚੈਨਲ ਸ਼ਾਮਿਲ ਹੋਏ | ਗੁਰੂ ਨਾਨਕ ਸੰਸਥਾ ਵਲੋਂ ਗੁਰੂ ਨਾਨਕ ਗਰੁੱਪ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਸੈਕਟਰੀ ਡਾ. ਇਕਬਾਲ ਸਿੰਘ ਵਾਲੀਆ, ਡਾਇਰੈਕਟਰ ਡਾ. ਯਤਿੰਦਰਨਾਥ ਸ਼ਰਮਾ ਵਲੋਂ ਕੀਤਾ ਗਿਆ | ਇਸ ਸਮੇਂ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਮਨੀਸ਼ਾ ਸ਼ਰਮਾ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪਿ੍ੰਸੀਪਲ ਡਾ. ਜੇ. ਸੋਬੀਆ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਸੰਦੀਪ ਕੌਰ ਵਿਸ਼ੇਸ਼ ਕਰ ਕੇ ਹਾਜ਼ਰ ਸਨ | ਡਾ. ਬਲਵਿੰਦਰ ਸਿੰਘ ਵਾਲੀਆ ਨੇ ਇਹ ਪ੍ਰੋਗਰਾਮ ਕਰਨ ਤੇ ਕਾਲਜ ਦੇ ਪਿ੍ੰਸੀਪਲ ਅਤੇ ਸਟਾਫ਼ ਨੂੰ ਮੁਬਾਰਕ ਦਿੱਤੀ ਅਤੇ ਵਿਦਿਆਰਥੀਆ ਦੁਆਰਾ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਵਿਦਿਆਰਥੀਆ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ | ਪਹਿਲੇ ਦਿਨ ਖੇਡਾਂ ਵਿਚ 100, 200, 400 ਮੀਟਰ ਰੇਸ, ਚਾਟੀ ਰੇਸ, ਸਪੂਨ, ਲੈਮਨ ਰੇਸ, ਬੈਡਮਿੰਟਨ, ਕੈਰਮ, ਚੈੱਸ ਅਤੇ ਕਿ੍ਕੇਟ ਦੇ ਮੁਕਾਬਲੇ ਕਰਵਾਏ ਗਏ | 100 ਮੀਟਰ ਰੇਸ ਵਿਚ ਲੜਕਿਆਂ ਵਿਚੋਂ ਮੁਰਸਲਿਮ ਪਹਿਲਾ ਸਥਾਨ, ਸੁਮਿਤ ਦੂਜਾ ਸਥਾਨ, ਅੰਮਿ੍ਤਪਾਲ ਕਾਲਜ ਆਫ਼ ਨਰਸਿੰਗ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚੋਂ ਬੀਨਜੀਤ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਨੇਹਾ ਕਾਲਜ ਆਫ਼ ਨਰਸਿੰਗ ਨੇ ਦੂਜਾ ਸਥਾਨ, ਅਸ਼ੀਸ਼ ਨੇ ਤੀਜਾ ਸਥਾਨ, 200 ਮੀਟਰ ਦੇ ਰੇਸ ਵਿਚ ਲੜਕਿਆਂ ਵਿਚੋਂ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਸੁਮਿਤ ਦੂਜਾ ਸਥਾਨ, ਸ਼ੁਭਾਨਕਰ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚੋਂ ਰਸ਼ਿਕਾ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਅਸ਼ੀਸ਼ ਨੇ ਦੂਜਾ ਸਥਾਨ, ਨੇਹਾ ਕਾਲਜ ਆਫ਼ ਨਰਸਿੰਗ ਨੇ ਤੀਜਾ ਸਥਾਨ, 400 ਮੀਟਰ ਦੇ ਰੇਸ ਵਿਚ ਲੜਕਿਆਂ ਵਿਚੋਂ ਮੁਰਸਲਿਮ ਨੇ ਪਹਿਲਾ ਸਥਾਨ, ਕਾਲਜ ਆਫ਼ ਨਰਸਿੰਗ ਨੇ ਦੂਜਾ ਸਥਾਨ, ਵਿਸ਼ਾਲ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚੋਂ ਬੀਨਜੀਤ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਭਾਵਨਾ ਦੂਸਰਾ ਸਥਾਨ, ਅੰਕਿਤਾ ਨੇ ਤੀਜਾ ਸਥਾਨ, ਰਿਲੇਅ ਵਿਚ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਕਾਲਜ ਆਫ਼ ਆਯੁਰਵੈਦਿਕ ਦੂਜਾ ਸਥਾਨ ਅਤੇ ਲੜਕੀਆਂ ਵਿਚੋਂ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਕਾਲਜ ਆਫ਼ ਆਯੁਰਵੈਦਿਕ ਨੇ ਦੂਸਰਾ ਸਥਾਨ, ਤਿੰਨ ਟੰਗੀ ਦੌੜ ਦੌਰਾਨ ਲੜਕਿਆਂ ਵਿਚੋਂ ਵਿਸ਼ਾਲ ਅਤੇ ਸੁਮਿਤ ਕਾਲਜ ਆਫ਼ ਆਯੁਰਵੈਦਿਕ ਨੇ ਪਹਿਲਾ ਸਥਾਨ, ਸ਼ੁਭਾਨਕਰ ਤੇ ਆਫ਼ਤਾਬ ਕਾਲਜ ਆਫ਼ ਆਯੁਰਵੈਦਿਕ ਨੇ ਦੂਸਰਾ ਸਥਾਨ, ਅਤੇ ਪਰਜਿੰਦਰ ਤੇ ਗੁਰਸ਼ਰਨ ਕਾਲਜ ਆਫ਼ ਨਰਸਿੰਗ ਨੇ ਤੀਜਾ ਸਥਾਨ, ਲੜਕੀਆਂ ਵਿਚੋਂ ਸ਼ਿਵੰਸ਼ੀ, ਮਨਜੋਤ ਕਾਲਜ ਆਫ਼ ਆਯੁਰਵੈਦਿਕ ਨੇ ਪਹਿਲਾ ਸਥਾਨ, ਬਬੀਤਾ, ਭਾਵਨਾ ਕਾਲਜ ਆਫ਼ ਨਰਸਿੰਗ ਨੇ ਦੂਸਰਾ ਸਥਾਨ, ਸਾਕਸ਼ੀ ਨੇ ਤੀਜਾ ਸਥਾਨ, ਲੈਮਨ ਸਪੂਨ ਵਿਚੋਂ ਹਰਸਿਮਰਨ ਕਾਲਜ ਆਫ਼ ਨਰਸਿੰਗ ਨੇ ਪਹਿਲਾ ਸਥਾਨ, ਕਮਲ ਨੇ ਦੂਸਰਾ ਸਥਾਨ, ਬਬੀਤਾ ਕਾਲਜ ਆਫ਼ ਐਜੂਕੇਸ਼ਨ ਨੇ ਤੀਜਾ ਸਥਾਨ, ਬੋਰੀ ਰੇਸ ਵਿਚ ਲੜਕਿਆਂ ਵਿਚੋਂ ਮੁਰਸਲਿਮ ਨੇ ਪਹਿਲਾ ਅਤੇ ਕਰਨ ਕਾਲਜ ਆਫ਼ ਨਰਸਿੰਗ ਨੇ ਦੂਸਰਾ ਸਥਾਨ, ਸਾਹਿਲ ਕਾਲਜ ਆਫ਼ ਨਰਸਿੰਗ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚੋਂ ਸੋਨੀਆ ਨੇ ਪਹਿਲਾ ਸਥਾਨ, ਗੁਰਲੀਨ ਕਾਲਜ ਆਫ਼ ਨਰਸਿੰਗ ਨੇ ਦੂਸਰਾ ਸਥਾਨ, ਬਬੀਤਾ ਕਾਲਜ ਆਫ਼ ਨਰਸਿੰਗ ਨੇ ਤੀਜਾ ਸਥਾਨ, ਚਾਟੀ ਰੇਸ ਵਿਚ ਗੁਰੂ ਨਾਨਕ ਮੈਡੀਕਲ ਕਾਲਜ ਦੇ ਵਿਦਿਆਰਥੀ ਦੀਕਸ਼ਾ ਨੇ ਪਹਿਲਾ ਸਥਾਨ, ਅਕਵਿੰਦਰ ਕਾਲਜ ਆਫ਼ ਨਰਸਿੰਗ ਨੇ ਦੂਸਰਾ ਸਥਾਨ, ਰਾਜਦੀਪ ਕਾਲਜ ਆਫ਼ ਐਜੂਕੇਸ਼ਨ ਨੇ ਤੀਜਾ ਸਥਾਨ ਸਥਾਨ ਹਾਸਿਲ ਕੀਤਾ | ਪਹਿਲੇ ਦਿਨ ਦੀਆਂ ਖੇਡਾਂ ਦੇ ਜੇਤੂਆਂ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ, ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਸੈਕਟਰੀ ਡਾ. ਇਕਬਾਲ ਵਾਲੀਆ, ਰੂਪਲੀਨ ਕੌਰ ਅਤੇ ਡਾਇਰੈਕਟਰ ਡਾ. ਯਤਿੰਦਰਨਾਥ ਸ਼ਰਮਾ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਟੂਰਨਾਮੈਂਟ 'ਚ ਖੰਨਾ ਦੀਆਂ ਜੇਤੂ ਲੜਕੀਆਂ ਦਾ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਮਾਨਸਰ ਸਾਹਿਬ ਪਿੰਡ ਦਹੇੜੂ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਆਰੰਭ • ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।