ਖੰਨਾ, 27 ਫਰਵਰੀ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੇ ਸਕੱਤਰ ਰਤਨ ਕੁਮਾਰ ਪਾਸੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਆਰਟਿਸਟਿਕ ਜਿਮਨਾਸਟਿਕ ਲੜਕੇ ਤੇ ਲੜਕੀਆਂ ਅਤੇ ਰਿਦਮਿਕ ਜਿਮਨਾਸਟਿਕ ਲੜਕੀਆਂ ਟੂਰਨਾਮੈਂਟ (2025-26) ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਵਿਖੇ ਹੋਏ ਟੂਰਨਾਮੈਂਟ ਵਿਚ ਖੰਨਾ ਜਿਮਨਾਸਟਿਕ ਸੈਂਟਰ ਤੋਂ ਅੰਜਲੀ ਅਤੇ ਮੀਨਾਕਸ਼ੀ ਨੇ ਭਾਗ ਲਿਆ | ਪੰਜਾਬ ਯੂਨੀਵਰਸਿਟੀ ਟੂਰਨਾਮੈਂਟ ਵਿਚੋਂ ਅੰਜਲੀ ਨੇ ਟੇਬਲ ਵਾਲਟ ਵਿਚੋਂ ਤੀਸਰੀ ਪੁਜ਼ੀਸ਼ਨ ਪ੍ਰਾਪਤ ਕੀਤੀ | ਅੰਜਲੀ ਦੇ ਖੰਨਾ ਜਿਮਨਾਸਟਿਕ ਸੈਂਟਰ ਵਿਖੇ ਪਹੁੰਚਣ 'ਤੇ ਸੁਬੋਧ ਮਿੱਤਲ ਸਕੱਤਰ ਏ. ਐੱਸ. ਐਜੂਕੇਸ਼ਨ ਕਾਲਜ ਖੰਨਾ ਨੇ ਅੰਜਲੀ ਅਤੇ ਹੋਰ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਿਮਨਾਸਟਿਕ ਕੋਚ ਸ਼ੈਲਜਾ ਕੌਸ਼ਲ ਅਤੇ ਅਸ਼ੀਸ ਕੁਮਾਰ ਆਦਿ ਹਾਜ਼ਰ ਸਨ |