27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਮੂਹ ਸੰਸਥਾਵਾਂ ਵਲੋਂ ਖ਼ੂਨਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ

ਅਜੀਤ ਡੈਸਕ 28-02-2026
ਅਹਿਮਦਗੜ੍ਹ, 27 ਫਰਵਰੀ (ਰਵਿੰਦਰ ਪੁਰੀ)-ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ੂਨਦਾਨ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਟੇਟ ਅਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਨਾਲ ਇੱਕਮੁੱਠ ਹੋ ਕੇ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ | 8 ਮਾਰਚ ਨੂੰ ਲਗਾਏ ਜਾ ਰਹੇ 19ਵੇਂ ਵਿਸ਼ਾਲ ਖੂਨਦਾਨ ਕੈਂਪ ਸਬੰਧੀ ਅੱਜ ਸੰਸਥਾ ਦੇ ਪ੍ਰਧਾਨ ਡਾ. ਸੁਨੀਤ ਹਿੰਦ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ | ਜਿੱਥੇ ਸੰਸਥਾ ਦੇ ਸਕੱਤਰ ਤਰਸੇਮ ਗਰਗ ਨੇ ਇਸ ਵਾਰ ਦੇ ਕੈਂਪ ਸਬੰਧੀ ਸਾਰਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਵਿਸ਼ਾਲ ਮਹਾਂਯੱਗ ਨੂੰ ਹੋਰ ਵੀ ਵੱਡੇ ਪੱਧਰ 'ਤੇ ਕਰਵਾਉਣ ਲਈ ਸੰਸਥਾਵਾਂ ਦੇ ਆਗੂਆਂ ਤੋਂ ਸੁਝਾਅ ਮੰਗੇ ਅਤੇ ਸਹਿਯੋਗ ਦੀ ਅਪੀਲ ਕੀਤੀ ਗਈ | ਇਸ ਮੌਕੇ 'ਤੇ ਭਾਰਤੀ ਯੋਗ ਸੰਸਥਾ ਦੇ ਪ੍ਰਧਾਨ ਭੀਮ ਸੈਨ ਜਿੰਦਲ, ਗੁਰਦੁਆਰਾ ਸਿੰਘ ਸਭਾ ਵਲੋਂ ਨਿਹਾਲ ਸਿੰਘ ਉੱਭੀ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਕੌਂਸਲਰ ਜਗਵੰਤ ਸਿੰਘ ਜੱਗੀ, ਕੌਂਸਲਰ ਅਮਨ ਅਫਰੀਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਰਾਧਾ ਸੁਆਮੀ ਡੇਰੇ ਵਲੋਂ ਸ਼ੁਭਮ ਸਿੰਗਲਾ, ਠਾਕੁਰ ਜੀ ਲੰਗਰ ਕਮੇਟੀ ਵਲੋਂ ਸੋਨੰੂ ਮਲਹੋਤਰਾ ਤੇ ਗੁਰਪ੍ਰੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਵਲੋਂ ਡਾ. ਰੂਪੀ ਬ੍ਰਹਮਪੁਰੀ, ਗੁਰੂ ਨਾਨਕ ਐਜੂਕੇਸ਼ਨ ਸੋਸਾਇਟੀ ਵਲੋਂ ਅਮਰ ਸਿੰਘ ਸਰਾਓ, ਸੁਸ਼ੀਲ ਬਸਤੀ ਵਲੋਂ ਕਮਿੱਕਰ ਲਾਲਕਾ ਤੇ ਰਾਕੇਸ਼ ਹੈਪੀ ਟੈਲੀਕਾਮ, ਨੈਣਾ ਦੇਵੀ ਚੈਰੀਟੇਬਲ ਟਰੱਸਟ ਵਲੋਂ ਮਨੀਸ਼ ਸਿੰਗਲਾ, ਸਾਹਿਲ ਜਿੰਦਲ, ਲਲਿਤ ਗੁਪਤਾ, ਸਤ ਪ੍ਰਕਾਸ਼ ਸੇਵਾ ਸੰਮਤੀ ਵਲੋਂ ਸੁਖਬੀਰ ਸੋਲੰਕੀ, ਟਿੰਕੂ ਖੁੰਡੀਆਂ, ਅਕਸ਼ੈ ਕੁਮਾਰ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਲਾਬ ਸਿੰਘ, ਕੁਲਦੀਪ ਸਿੰਘ ਖ਼ਾਲਸਾ, ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ, ਮਨੋਜ ਗਰਗ ਆਦਿ ਨੇ ਕੈਂਪ ਸਬੰਧੀ ਸੁਝਾਅ ਦਿੱਤੇ ਅਤੇ ਪੂਰੇ ਸਹਿਯੋਗ ਦਾ ਭਰੋਸਾ ਵੀ ਦਿੱਤਾ |
ਪਿਛਲੀ ਖ਼ਬਰ ਗੁਰਦੁਆਰਾ 'ਪ੍ਰਭ ਮਿਲਣੈ ਕਾ ਚਾਓ' ਗੁਰੂਸਰ ਕਾਉਂਕੇ ਵਿਖੇ ਸਾਲਾਨਾ ਛੇ ਦਿਨਾਂ ਗੁਰਮਤਿ ਸਮਾਗਮ ਸਮਾਪਤ ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਲਈ ਹਲਕਾ ਸਾਹਨੇਵਾਲ ਤੋਂ ਬਾਜਵਾ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਹੋਵੇਗਾ ਰਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।