ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸਾਥੀਆਂ ਸਮੇਤ ਸ਼ਰਾਬ ਘੁਟਾਲੇ ਵਿਚੋਂ ਅਦਾਲਤ ਵੱਲੋਂ ਬਾਇੱਜ਼ਤ ਬਰੀ ਕਰਨ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ ਹੈ | ਖੰਨਾ ਵਿਚ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਮਾਲਵਾ ਸੈਂਟਰਲ ਜੋਨ ਦੇ ਸਟੇਟ ਸਕੱਤਰ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿੱਚ ਪਾਰਟੀ ਵਲੰਟੀਅਰਾਂ ਤੇ ਅਹੁਦੇਦਾਰਾਂ ਵੱਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਧਰਮਿੰਦਰ ਸਿੰਘ ਰੂਪਰਾਏ ਤੇ ਹਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਇਹ ਸਚਾਈ ਦੀ ਜਿੱਤ ਹੈ ਅਤੇ ਅਸੀਂ ਸਾਰੇ ਮਾਨਯੋਗ ਅਦਾਲਤ ਦੇ ਇਸ ਇਤਿਹਾਸਕ ਫੈਸਲੇ ਦਾ ਸਵਾਗਤ ਕਰਦੇ ਹਾਂ | ਇਸ ਮੌਕੇ ਦਰਸ਼ਨ ਸਿੰਘ ਅਰੋੜਾ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਹਰਪ੍ਰੀਤ ਸਿੰਘ ਪਿ੍ੰਸ ਹਲਕਾ ਖੰਨਾ ਮੀਡੀਆ ਵਾਈਸ ਕੋਆਰਡੀਨੇਟਰ, ਪੂਰਨ ਚੰਦ ਜ਼ਿਲ੍ਹਾ ਲੁਧਿਆਣਾ ਰੂਰਲ ਮੀਤ ਪ੍ਰਧਾਨ ਐਸ ਸੀ ਵਿੰਗ, ਰਾਧੇ ਸ਼ਿਆਮ ਬਲਾਕ ਇੰਚਾਰਜ ਐਸ ਸੀ ਵਿੰਗ ਖੰਨਾ, ਹਰਸ਼ ਕੁਮਾਰ, ਬੇਅੰਤ ਸਿੰਘ, ਜੈ ਪ੍ਰਕਾਸ਼, ਸੀਤਾ ਰਾਮ, ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ |
ਖੰਨਾ ਵਿਚ ਆਪ ਆਗੂਆਂ ਤੇ ਵਰਕਰਾਂ ਨੇ ਕੇਜਰੀਵਾਲ ਤੇ ਸਿਸੋਦੀਆ ਨੂੰ ਬਾਇੱਜ਼ਤ ਬਰੀ ਕਰਨ ਦਾ ਕੀਤਾ ਸਵਾਗਤ
ਅਜੀਤ ਡੈਸਕ
01-03-2026