19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੌਂਸਲ ਪ੍ਰਧਾਨ ਲੱਧੜ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਖੰਨਾ ਦੀ ਮੀਟਿੰਗ

ਅਜੀਤ ਡੈਸਕ 01-03-2026

ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਦੀ ਇਕ ਮੀਟਿੰਗ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਈ.ਓ. ਨਗਰ ਕੌਂਸਲ ਚਰਨਜੀਤ ਸਿੰਘ ਉੱਭੀ ਦੀ ਅਗਵਾਈ ਵਿਚ ਕਾਰਵਾਈ ਚਲਾਈ ਗਈ | ਇਸ ਮੌਕੇ ਆਪ ਕੌਂਸਲਰਾਂ ਵਲੋਂ ਕੁੱਝ ਗਰਮਾ ਗਰਮੀ ਵੀ ਹੋਈ | ਜਦੋਂ ਕਿ ਕੁੱਝ ਕਾਂਗਰਸੀ ਕੌਂਸਲਰਾਂ ਨੇ ਮੀਟ ਮਾਰਕੀਟ, ਬਾਜੀਗਰ ਬਸਤੀ ਦੇ ਸੀਵਰੇਜ ਬਾਰੇ ਪੋਸਟਰ ਵਿਖਾਏ | ਅੱਜ ਦੀ ਮੀਟਿੰਗ ਵਿਚ ਪੇਸ਼ 20 ਵਿਚੋਂ 19 ਮਤੇ ਪਾਸ ਕਰ ਦਿੱਤੇ ਗਏ | ਨਗਰ ਕੌਂਸਲ ਖੰਨਾ ਦੀ ਮੀਟਿੰਗ ਵਿਚ ਸਫ਼ਾਈ ਅਤੇ ਸੀਵਰ ਦਾ ਕੰਮ ਕਰਦੇ ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਅਤੇ ਦਰਜਾ 4 ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨ ਅਤੇ ਖਾਲੀ ਪਈਆਂ ਸੀਟਾਂ ਨੂੰ ਭਰਨ ਸੰਬੰਧੀ ਮਤਾ ਪਾਸ ਕੀਤਾ ਗਿਆ | ਆਊਟ ਸੋਰਸ ਵਜੋਂ ਕੰਮ ਕਰਦੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ 297 ਪੋਸਟਾਂ ਅਧੀਨ ਰਿਜ਼ਰਵੇਸ਼ਨ ਕੋਟੇ ਮੁਤਾਬਿਕ ਰੋਸਟਰ ਬਣਾ ਕੇ ਕੁੱਲ 228 ਸਫ਼ਾਈ ਕਰਮਚਾਰੀ ਅਤੇ ਸੀਵਰਮੈਨਾਂ ਨੂੰ ਠੇਕਾ ਆਧਾਰਿਤ ਕਰ ਦਿੱਤਾ ਗਿਆ ਸੀ | ਇਸ ਸੰਬੰਧੀ ਸਾਲ 2022 ਤੋਂ 2025 ਤੱਕ ਜਿੰਨੇ ਵੀ ਕਰਮਚਾਰੀ ਰਿਟਾਇਰ ਹੋਣੇ ਹਨ ਉਨ੍ਹਾਂ ਦੀਆਂ ਖਾਲੀ ਥਾਵਾਂ ਨੂੰ ਆਊਟ ਸੋਰਸ ਰਾਹੀ ਭਰਿਆ ਜਾਣ ਯੋਗ ਹੋਣ ਦਾ ਮਤਾ ਪਾਸ ਕਰ ਦਿੱਤਾ ਗਿਆ | ਠੇਕਾ ਆਧਾਰ 'ਤੇ ਕੰਮ ਕਰਦੇ ਸਫ਼ਾਈ ਸੇਵਕਾਂ ਦੇ ਕੰਟਰੈਕਟ ਸਮੇਂ ਵਿਚ ਵਾਧਾ ਕਰਨ ਸੰਬੰਧੀ ਮਤੇ ਵਿਚ 203 ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਦਾ ਸਮਾਂ 5 ਜਨਵਰੀ 2026 ਤੋਂ 6 ਮਹੀਨੇ ਦਾ ਵਾਧਾ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ | ਠੇਕਾ ਆਧਾਰਿਤ ਕੰਮ ਕਰਦੇ ਸੀਵਰਮੈਨਾਂ ਦੇ ਠੇਕਾ ਸਮੇਂ ਸੰਬੰਧੀ 43 ਸੀਵਰਮੈਨਾਂ ਦਾ 5 ਜਨਵਰੀ 2026 ਤੋਂ 6 ਮਹੀਨੇ ਦਾ ਵਾਧਾ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ | ਯੂ. ਐੱਲ.ਬੀ. ਅਧੀਨ ਪੈਂਦੇ ਫੋਕਲ ਪੁਆਇੰਟ/ਇੰਡਸਟਰੀਅਲ ਅਸਟੇਟ ਦੇ ਮੇਕ ਓਵਰ/ ਵਿਕਾਸ ਕੰਮਾਂ ਲਈ ਫ਼ੰਡ ਮੁਹੱਈਆ ਕਰਵਾਉਣ ਸੰਬੰਧੀ | ਕੰਮਾਂ ਦੀ ਕੱੁਲ ਟੈਂਡਰ 395.68 ਲੱਖ ਰੁਪਏ ਦਾ 50 ਫ਼ੀਸਦੀ ਰਾਸ਼ੀ 197.84 ਲੱਖ ਰੁਪਏ ਨਗਰ ਕੌਂਸਲ ਖੰਨਾ ਵਲੋਂ ਅਦਾ ਕੀਤੀ ਜਾਣੀ ਹੈ | ਇਸ ਸੰਬੰਧੀ ਕੇਸ ਨਗਰ ਕੌਂਸਲ ਦੀ ਇਕੱਤਰਤਾ ਵਿਚ ਪ੍ਰਵਾਨਗੀ ਦਿੱਤੀ ਗਈ | ਐੱਸ. ਡੀ. ਐੱਮ. ਖੰਨਾ ਵਲੋਂ 14 ਅਤੇ 15 ਫਰਵਰੀ 2026 ਨੂੰ ਮੀਟ ਮਾਰਕੀਟ ਅਤੇ ਇਸ ਦੇ ਨਾਲ ਲੱਗਦੇ ਏਰੀਏ ਵਿਚ ਪਬਲਿਕ ਨੂੰ ਸਹੂਲਤਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਕ ਖ਼ਾਸ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ ਗਈ ਹੈ | ਜਿਸ ਵਿਚ ਸੰਬੰਧਿਤ ਇਲਾਕੇ ਵਿਚ ਡੀਸਿਲਟਿੰਗ ਆਫ਼ ਸੀਵਰ ਲਾਈਨਜ਼ ਦਾ ਕੰਮ ਵੀ ਕੀਤਾ ਜਾਣਾ ਹੈ | ਸੋ ਉਪ ਮੰਡਲ ਮੈਜਿਸਟਰੇਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਮੀਟ ਮਾਰਕੀਟ, ਬਾਜੀਗਰ ਬਸਤੀ ਵਾਲੀ 400 ਮੀਟਰ ਏਰੀਆ ਅਤੇ ਮੀਟ ਮਾਰਕੀਟ ਤੋਂ ਲੈ ਕੇ ਖਟੀਕਾਂ ਚੌਂਕ ਤੱਕ ਲਗਭਗ 200 ਮੀਟਰ ਏਰੀਏ ਦੀ ਲਾਈਨ ਦੀ ਡੀਸਿਲਟਿੰਗ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ | ਮੀਟ ਮਾਰਕੀਟ, ਬਾਜੀਗਰ ਬਸਤੀ ਵਾਲੀ ਲਾਈ 400 ਮੀਟਰ ਏਰੀਆ ਵਾਲੀ ਲਾਈਨ 589200 ਰੁਪਏ, ਮੀਟ ਮਾਰਕੀਟ ਤੋਂ ਲੈ ਕੇ ਖਟੀਕਾਂ ਚੌਂਕ ਤੱਕ ਲਗਭਗ 200 ਮੀਟਰ ਏਰੀਏ ਵਿਚ 38400 ਰੁਪਏ ਕੁੱਲ ਖ਼ਰਚ 627600 ਰੁਪਏ ਅਤੇ ਸਰਕਾਰ ਵਲੋਂ ਪ੍ਰਵਾਨਿਤ ਰੇਟਾਂ ਤੇ 500 ਲੀਟਰ ਸਾਈਫੈਨੋਥਿਨ ਦਵਾਈ ਖ਼ਰੀਦ ਕਰਨ ਸੰਬੰਧੀ ਮਤਾ ਪਾਸ ਕੀਤਾ ਗਿਆ | ਸ਼ਹਿਰ ਦੀ ਹੱਦ ਅੰਦਰ ਬਣੇ ਨਾਈਟ ਸ਼ੈਲਟਰ ਨੂੰ ਐਨ. ਜੀ. ਓ. ਨੂੰ ਦੇਣ ਅਤੇ ਲਈ ਖਰਚੇ ਦੀ ਸਾਰੀ ਜ਼ਿੰਮੇਵਾਰੀ ਪੂਰਨ ਤੌਰ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਖੰਨਾ ਨੂੰ ਦੇਣ ਦੀ ਪ੍ਰਵਾਨਗੀ ਲਈ ਮਤਾ ਹਾਊਸ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ | ਮਿਉਂਸੀਪਲ ਇੰਜੀਨੀਅਰ ਸ਼ਾਖਾ ਵਲੋਂ ਵੱਖ ਵੱਖ ਤਖ਼ਮੀਨੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਲਾਈਨ ਵਾਰਡ ਨੰ. 27 ਲਈ 76.47 ਲੱਖ, ਵਾਰਡ ਨੰ. 28 ਵਿਚ ਵਾਟਰ ਸਪਲਾਈ ਅਤੇ ਸੀਵਰੇਜ ਲਾਈਨ ਲਈ 38.88 ਲੱਖ, ਵਾਰਡ ਨੰ. 29 ਵਿਚ ਵਾਟਰ ਸਪਲਾਈ ਅਤੇ ਸੀਵਰੇਜ ਲਾਈਨ ਲਈ 163 ਲੱਖ, ਵਾਟਰ ਸਪਲਾਈ 2026-27 ਐਸਟੀਮੇਟ ਲਈ 31 ਲੱਖ 8 ਹਜ਼ਾਰ 924 ਰੁਪਏ, ਜੈਟਿੰਗ ਟੈਂਕਰ ਅਤੇ ਸਕਸ਼ਨ ਟੈਂਕਰ ਲਈ 18 ਲੱਖ 56 ਹਜ਼ਾਰ, ਮੇਨਹੋਲ ਦੀ ਡੀਸਿਲਟਿੰਗ ਲਈ 71 ਲੱਖ 49 ਹਜ਼ਾਰ 872 ਰੁਪਏ, ਸਕਸ਼ਨ ਪੰਪ, ਜੈਟਿੰਗ ਪਾਈਪ ਅਤੇ ਸੀਵਰੇਜ ਦੇ ਹੋਰ ਮੈਟੀਰੀਅਲ ਲਈ 9 ਲੱਖ 59 ਹਜ਼ਾਰ 232 ਰੁਪਏ, ਸੀਵਰ ਲਾਈਨਾਂ ਦੀ ਡੀਸਿਲਟਿੰਗ ਲਈ 130.12 ਲੱਖ ਰੁਪਏ, ਵਾਟਰ ਸਪਲਾਈ ਲਾਈਨਾਂ ਦੀ ਲੇਬਰ ਲਈ 34 ਵੱਖ 48 ਹਜ਼ਾਰ 814 ਰੁਪਏ, ਡਰਾਈਵਰ ਸੈਨੀਟੇਸ਼ਨ ਬਰਾਂਚ ਦੀ ਮਸ਼ੀਨਰੀ ਲਈ18.99 ਲੱਖ ਰੁਪਏ, ਡਰਾਈਵਰ ਸੈਨੀਟੇਸ਼ਨ ਬਰਾਂਚ ਮਸ਼ੀਨਰੀ ਲਈ14.04 ਲੱਖ ਰੁਪਏ, ਹੈਲਪਰ ਸੈਨੀਟੇਸ਼ਨ ਬਰਾਂਚ ਮਸ਼ੀਨਰੀ ਲਈ13.08 ਲੱਖ ਰੁਪਏ, ਹੈਲਪਰ ਸੈਨੀਟੇਸ਼ਨ ਬਰਾਂਚ ਮਸ਼ੀਨਰੀ ਲਈ 8.60 ਲੱਖ ਰੁਪਏ, ਵਾਟਰ ਸਪਲਾਈ ਟਿਊਬਵਲ ਡਿਸਪੋਜ਼ਲ ਦੇ ਕੰਮ ਦੀ ਲੇਬਰ ਲਈ 98.65 ਲੱਖ ਰੁਪਏ, ਦਫ਼ਤਰ ਦੇ ਕੰਪਿਊਟਰ ਆਪਰੇਟਰ ਲਈ 9.25 ਲੱਖ ਰੁਪਏ, ਸਿਟੀ-1 ਅਤੇ ਸਿਟੀ-2 ਵਿਚ ਸਟਰੀਟ ਲਾਈਟ ਮਜ਼ਦੂਰੀ ਲਈ 44.59 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ |
ਕੌਣ ਕੌਣ ਰਿਹਾ ਹਾਜ਼ਰ.......?
ਮੀਟਿੰਗ ਵਿਚ ਸੁਖਵਿੰਦਰ ਕੌਰ, ਸਤਨਾਮ ਸਿੰਘ, ਅੰਜਨਪ੍ਰੀਤ ਕੌਰ, ਅਮਰੀਸ਼ ਕਾਲੀਆ, ਰੀਟਾ ਰਾਣੀ, ਸੁਨੀਲ ਕੁਮਾਰ, ਨੀਰੂ ਰਾਣੀ, ਸਰਬਦੀਪ ਸਿੰਘ ਕਾਲੀਰਾਓ, ਪ੍ਰਭਜੋਤ ਕੌਰ, ਤਲਵਿੰਦਰ ਕੌਰ ਰੋਸ਼ਾ, ਗੁਰਮੀਤ ਸਿੰਘ, ਸੰਦੀਪ ਘਈ, ਪਰਮਪ੍ਰੀਤ ਸਿੰਘ ਪੌਂਪੀ, ਸੁਰਿੰਦਰ ਕੁਮਾਰ, ਹਰਦੀਪ ਸਿੰਘ, ਰੂਬੀ ਭਾਟੀਆ, ਰਵਿੰਦਰ ਸਿੰਘ ਬੱਬੂ, ਸੁਖਮਨਜੀਤ ਸਿੰਘ, ਰਜਨੀ ਬਾਲਾ, ਅਮਨਪ੍ਰੀਤ ਕੌਰ, ਸ਼ਮਿੰਦਰ ਸਿੰਘ ਮਿੰਟੂ, ਦਲਜੀਤ ਕੌਰ, ਅਮਰਜੀਤ ਕੌਰ, ਜਤਿੰਦਰ ਪਾਠਕ, ਮੰਜੂ ਰਾਣੀ ਅਤੇ ਸੁਖਦੇਵ ਕੁਮਾਰ ਮਿੱਡਾ (ਸਾਰੇ ਕੌਂਸਲਰ) ਸ਼ਾਮਿਲ ਹੋਏ |
ਕਬਾੜ ਦੇ ਸਾਮਾਨ ਦੀ ਬੋਲੀ ਦਾ ਕੌਂਸਲਰ ਪੋਂਪੀ ਨੇ ਕੀਤਾ ਵਿਰੋਧ
ਮਤਾ ਨੰ. 6 ਵਿਚ ਨਗਰ ਕੌਂਸਲ ਵਿਚ ਪਏ ਕਬਾੜ ਦੀ ਬੋਲੀ ਕਰਨ ਬਾਰੇ ਪ੍ਰਵਾਨਗੀ ਲੈਣ ਬਾਰੇ ਵਿਚਾਰ ਕੀਤਾ ਗਿਆ | ਕੌਂਸਲਰ ਪਰਮਪ੍ਰੀਤ ਸਿੰਘ ਪੋਂਪੀ ਨੇ ਕਿਹਾ ਕਿ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਵਲੋਂ ਕੌਂਸਲ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਮਕਸਦ ਨਾਲ ਕਬਾੜ ਦੇ ਸਮਾਨ ਦੀ ਬੋਲੀ ਕਰਵਾਉਣ ਦਾ ਮਦ ਲਿਆਂਦਾ ਗਿਆ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬੋਲੀ ਕਰਵਾਉਣ ਤੋਂ ਪਹਿਲਾਂ ਕੌਂਸਲ ਪ੍ਰਧਾਨ ਨੂੰ ਇਸ ਸਮਾਨ ਦੀ ਕੀਮਤ ਬਾਰੇ ਮਤੇ ਵਿਚ ਸਪਸ਼ਟ ਤੌਰ 'ਤੇ ਲਿਖਣਾ ਚਾਹੀਦਾ ਸੀ | ਪ੍ਰਧਾਨ ਇਸ ਦੀ ਕੀਮਤ ਲਾਏ ਬਿਨਾਂ ਇਸ ਨੂੰ ਅੰਦਰ ਖਾਤੇ ਵੇਚ ਕੇ ਚੂਨਾ ਲਾਉਣਾ ਚਾਹੁੰਦੇ ਸਨ | ਇਸ ਮਤੇ ਦਾ ਪੋਂਪੀ ਦੇ ਨਾਲ ਹੋਰ ਕੌਂਸਲਰਾਂ ਨੇ ਵੀ ਵਿਰੋਧ ਕੀਤਾ, ਜਿਸ ਕਾਰਨ ਇਸ ਮਦ ਨੂੰ ੂ ਰੱਦ ਕਰ ਦਿੱਤਾ ਗਿਆ |
ਕਾਂਗਰਸੀ ਕੌਂਸਲਰਾਂ ਨੇ ਸੀਵਰੇਜ ਅਤੇ ਮੀਟ ਦੀਆਂ ਦੁਕਾਨਾਂ ਦਾ ਮੁੱਦਾ ਉਠਾਇਆ
ਵਾਰਡ ਨੰ. 12 ਦੇ ਕੌਂਸਲਰ ਗੁਰਮੀਤ ਨਾਗਪਾਲ ਅਤੇ ਹੋਰ ਕਾਂਗਰਸੀ ਕੌਂਸਲਰਾਂ ਨੇ ਕਾਂਗਰਸੀ ਵਾਰਡਾਂ ਵਿਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਰ ਕੇ ਮੀਟਿੰਗ ਵਿਚ ਹੀ ਤਖ਼ਤੀਆਂ ਫੜ ਕੇ ਵਿਰੋਧ ਜਤਾਇਆ | ਉਨ੍ਹਾਂ ਕਿਹਾ ਕਿ ਵਾਰਡ ਨੰ. 11, 12 ਅਤੇ 14 ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਜਿਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਾੌਸਲ ਵਲੋਂ ਅਦਾਲਤ ਤੋਂ ਕੇਸ ਜਿੱਤਣ ਦੇ ਬਾਵਜੂਦ ਅਮਲੋਹ ਰੋਡ ਤੇ ਬਣੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਵਾਇਆ ਜਾ ਰਿਹਾ | ਉਨ੍ਹਾਂ ਅਮਲੋਹ ਰੋਡ ਦੀ ਮੋਟਰ ਦੇ ਪਾਣੀ ਦੀ ਸਪਲਾਈ ਨੂੰ ੂ ਵਾਰਡ ਨੰ. 12 ਦੀ ਮੋਟਰ ਨਾਲ ਜੋੜਿਆ ਜਾਵੇ ਤਾਂ ਕਿ ਇਕ ਮੋਟਰ ਦੇ ਖ਼ਰਾਬ ਹੋਣ ਤੇ ਦੂਜੇ ਪਾਸੇ ਤੋਂ ਪਾਣੀ ਦੀ ਸਪਲਾਈ ਜਾਰੀ ਰਹਿ ਸਕੇ |

ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਸੈਸ਼ਨ ਪ੍ਰੋਗਰਾਮ ਅਗਲੀ ਖ਼ਬਰ ਖੰਨਾ ਵਿਚ ਆਪ ਆਗੂਆਂ ਤੇ ਵਰਕਰਾਂ ਨੇ ਕੇਜਰੀਵਾਲ ਤੇ ਸਿਸੋਦੀਆ ਨੂੰ ਬਾਇੱਜ਼ਤ ਬਰੀ ਕਰਨ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।