ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਸਫ਼ਾਈ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਮੁੱਖ ਰੱਖਦੇ ਹੋਏ ਡਾਕਟਰ ਨਰੇਸ਼ ਕੁਮਾਰ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ ਸੋਲਿਡ ਵੇਸਟ ਮੈਨੇਜਮੈਂਟ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਅਮਿਤ ਕੁਮਾਰ ਬੈਂਬੀ, ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਸੈਨੀਟੇਸ਼ਨ ਬ੍ਰਾਂਚ ਦੇ ਸੁਪਰਡੈਂਟ ਹਰਵਿੰਦਰ ਸਿੰਘ ਭੁੱਲਰ ਵੱਲੋਂ ਮੀਟਿੰਗ ਕੀਤੀ ਗਈ | ਮੇਲੇ ਵਿੱਚ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਢੁਕਵੇਂ ਢੰਗ ਨਾਲ ਕੂੜਾ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕੰਪੋਸਟ ਦੀ ਵਿਕਰੀ ਲਈ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ, ਜਿਸ ਰਾਹੀਂ ਲੋਕਾਂ ਨੂੰ ਘਰੇਲੂ ਅਤੇ ਜੈਵਿਕ ਕਚਰੇ ਤੋਂ ਖਾਦ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਇਸ ਦੇ ਨਾਲ ਹੀ ਖਾਣ-ਪੀਣ ਵਾਲੇ ਸਟਾਲਾਂ ਦਾ ਵਿਸ਼ੇਸ਼ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕੀਤੀ ਗਈ ਅਤੇ ਸਟਾਲ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਕੂੜੇ ਦੀ ਵੱਖ-ਵੱਖ ਸੰਭਾਲ (ਗਿੱਲਾ ਤੇ ਸੁੱਕਾ ਕਚਰਾ) ਯਕੀਨੀ ਬਣਾਉਣ | ਇਸ ਦੌਰਾਨ ਐਸ. ਡੀ. ਐਮ. ਸਵਾਤੀ ਟਿਵਾਣਾ ਖੰਨਾ ਅਤੇ ਕਾਰਜਕਾਰੀ ਅਧਿਕਾਰੀ ਵੱਲੋਂ ਹਰਿਤ ਪੰਜਾਬ ਸਿਟੀ ਕੰਪੋਸਟ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ ਅਤੇ ਕੰਪੋਸਟ ਵਿੱਕਰੀ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਵਿੱਚ ਸਵਿਤਾ ਜੋਸ਼ੀ ਐਸ. ਆਈ., ਸੁਖਦੇਵ ਸਿੰਘ ਐਸ ਆਈ., ਪਰਮਜੀਤ ਕੌਰ ਜੂਨੀਅਰ ਸਹਾਇਕ, ਹਿੰਮਤ ਸਿੰਘ ਸੈਨੀਟੇਸ਼ਨ ਸੁਪਰਵਾਈਜ਼ਰ, ਕਿਰਨਪਾਲ ਕੌਰ ਕਲਰਕ, ਇਕਵਿੰਦਰ ਸਿੰਘ ਕੰਪਿਊਟਰ ਆਪਰੇਟਰ, ਹਰਬੰਤ ਸਿੰਘ ਪੈਸਕੋ ਸੁਪਰਵਾਈਜ਼ਰ, ਨਵਰੀਤ ਕੌਰ ਸੀ. ਐਫ਼, ਨਵਦੀਪ ਕੌਰ ਸੀ. ਐਫ਼, ਮਨਿੰਦਰ ਸਿੰਘ ਸੀ. ਐਫ਼, ਹਰਪ੍ਰੀਤ ਸਿੰਘ ਸੀ. ਐਫ਼, ਨਰਿੰਦਰ ਸਿੰਘ ਸੀ. ਐਫ਼, ਸੰਦੀਪ ਸਿੰਘ ਸੀ. ਐਫ਼, ਸੁਖਵਿੰਦਰ ਸਿੰਘ ਸੀ. ਐਫ਼, ਸਮੇਤ ਸਤਨਾਮ ਸਿੰਘ, ਬਲਜੋਸ਼ ਸਿੰਘ, ਅਮਿਤ ਕੁਮਾਰ ਮੋਟੀਵੇਟਰ, ਸਫਾਈ ਮੇਟ ਸਮੇਤ ਸਫਾਈ ਸੇਵਕ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ |