19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਲਾਕ ਸਮਰਾਲਾ ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ

ਅਜੀਤ ਡੈਸਕ 01-03-2026
ਸਮਰਾਲਾ, 28 ਫਰਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਰਾਲਾ ਇੰਦੂ ਸੂਦ ਦੀ ਦੇਖਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਵਿਖੇ ਹੈਂਡ ਮੇਡ ਟੀਚਿੰਗ ਲਰਨਿੰਗ ਮੈਟੀਰੀਅਲ (ਟੀ. ਐੱਲ. ਐੱਮ.) ਦੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ਇੰਦੂ ਸੂਦ ਬੀ. ਪੀ. ਈ. ਓ. ਸਮਰਾਲਾ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਨੂੰ ਪੜਾ ਰਹੇ ਅਧਿਆਪਕਾਂ ਲਈ ਇਹ ਵਰਕਸ਼ਾਪ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਵੇਗੀ, ਜਿਸ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਘੱਟ ਲਾਗਤ ਨਾਲ ਪ੍ਰਭਾਵਸ਼ਾਲੀ ਸਮਗਰੀ ਤਿਆਰ ਕਰ ਕੇ ਸਿੱਖਿਆ ਦੇ ਸਕਦੇ ਹਨ | ਵਰਕਸ਼ਾਪ ਸਬੰਧੀ ਜਸਵਿੰਦਰ ਸਿੰਘ ਬੀ. ਆਰ. ਸੀ. ਨੇ ਦੱਸਿਆ ਕਿ ਟੀ. ਐੱਲ. ਐੱਮ. ਵਰਕਸ਼ਾਪ ਵਿਚ ਅਧਿਆਪਕਾਂ ਨੂੰ ਘੱਟ ਲਾਗਤ ਨਾਲ ਪ੍ਰਭਾਵਸ਼ਾਲੀ ਸਿੱਖਣ ਸਿਖਾਉਣ ਦੀ ਸਮਗਰੀ ਤਿਆਰ ਕਰਨ ਸਬੰਧੀ ਸਿੱਖਿਆ ਦਿੱਤੀ ਜਾਂਦੀ ਹੈ | ਵਰਕਸ਼ਾਪ ਵਿਚ ਹਾਜ਼ਰ ਅਧਿਆਪਕਾਂ ਨੂੰ ਜਸਵਿੰਦਰ ਸਿੰਘ ਬੀ. ਆਰ. ਸੀ., ਸਤਨਾਮ ਸੀ. ਐੱਚ. ਟੀ. ਨੇ ਦੱਸਿਆ ਕਿ ਟੀ. ਐੱਲ. ਐੱਮ. ਵਰਕਸ਼ਾਪ ਰਾਹੀਂ ਪ੍ਰੀ ਪ੍ਰਾਇਮਰੀ ਅਧਿਆਪਕ ਘੱਟ ਲਾਗਤ ਨਾਲ ਬਹੁਤ ਹੀ ਫ਼ਾਇਦੇਮੰਦ ਅਤੇ ਲਾਭਕਾਰੀ ਪ੍ਰਕਿਰਿਆ ਰਾਹੀਂ ਬੱਚਿਆਂ ਨੂੰ ਸਮਗਰੀ ਤਿਆਰ ਕਰ ਕੇ ਦਿੱਤੀ ਜਾ ਸਕਦੀ ਹੈ, ਜੋ ਬੱਚਿਆਂ ਅੰਦਰ ਸਿੱਖਣ ਦੀ ਨਵੀਂ ਪ੍ਰਤਿਭਾ ਨੂੰ ਜਨਮ ਦਿੰਦੀ ਹੈ | ਇਸ ਵਰਕਸ਼ਾਪ ਦਾ ਮੁੱਖ ਮਕਸਦ ਹੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਦਿਲਚਸਪ ਬਣਾਉਣਾ ਹੈ | ਇਸ ਵਰਕਸ਼ਾਪ ਵਿਚ ਸਮਰਾਲਾ ਬਲਾਕ ਦੇਸਮੂਹ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਨੇ ਭਾਗ ਲਿਆ |
ਪਿਛਲੀ ਖ਼ਬਰ ਸ਼ਰਾਬ ਘੁਟਾਲੇ ਦੇ ਝੂਠੇ ਕੇਸ ਵਿਚ ਸੱਚ ਦੀ ਜਿੱਤ ਹੋਈ- ਕੂਹਲੀ, ਬੀਜਾ ਤੇ ਚਾਂਦੀ ਅਗਲੀ ਖ਼ਬਰ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਸਫ਼ਾਈ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਯਤਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।