23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਿੱਲੋ ਗਾਂਜੇ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 02-03-2026
ਮਾਛੀਵਾੜਾ ਸਾਹਿਬ, 1 ਮਾਰਚ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 1 ਕਿੱਲੋ ਗਾਂਜੇ ਸਮੇਤ ਇੱਕ ਵਿਅਕਤੀ ਅਭਿਸ਼ੇਕ ਸਾਹਨੀ ਵਾਸੀ ਮਾਛੀਵਾੜਾ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਪੁਲਿਸ ਪਾਰਟੀ ਪਿੰਡ ਬੁਰਜ ਵੱਲ ਨੂੰ ਜਾ ਰਹੀ ਸੀ ਕਿ ਇੱਕ ਨੌਜਵਾਨ ਨੇ ਆਪਣੇ ਹੱਥ ਵਿਚ ਇੱਕ ਚਿੱਟੇ ਰੰਗ ਦਾ ਲਿਫ਼ਾਫ਼ਾ ਪਲਾਸਟਿਕ ਫੜਿਆ ਹੋਇਆ ਸੀ | ਪੁਲਿਸ ਨੂੰ ਦੇਖ ਉਸ ਨੇ ਲਿਫ਼ਾਫ਼ਾ ਘਾਹ, ਫੂਸ ਵਿਚ ਲੁਕਾਉਣ ਦੇ ਮਕਸਦ ਨਾਲ ਰੱਖ ਦਿੱਤਾ | ਪੁਲਿਸ ਵਲੋਂ ਜਦੋਂ ਉਸ ਨੂੰ ਕਾਬੂ ਕਰ ਨਾਮ ਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਭਿਸ਼ੇਕ ਸਾਹਨੀ ਦੱਸਿਆ ਅਤੇ ਜਦੋਂ ਉਸ ਦੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 1 ਕਿੱਲੋ ਗਾਂਜਾ ਬਰਾਮਦ ਹੋਇਆ | ਪੁਲਿਸ ਵਲੋਂ ਉਕਤ ਕਥਿਤ ਦੋਸ਼ੀ ਖ਼ਿਲਾਫ਼ ਐਨ. ਡੀ. ਪੀ. ਐੈੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਖੰਨਾ 'ਚ ਪੰਜਾਬ ਸਖੀ ਸ਼ਕਤੀ ਮੇਲਾ ਦੋ ਮਹਿਲਾ ਅਫ਼ਸਰਾਂ ਦੀ ਮਿਹਨਤ ਨਾਲ ਸਫਲਤਾਪੂਰਵਕ ਜਾਰੀ <br/> ਅਗਲੀ ਖ਼ਬਰ ਸ਼ਹਿਰੀ ਪ੍ਰਧਾਨ ਜਸਪਾਲ ਜੱਜ ਦੀ ਅਗਵਾਈ ਹੇਠ ਸਮਰਾਲਾ ਰੈਲੀ ਲਈ ਜਥਾ ਰਵਾਨਾ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।