13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਝਾੜ ਸਾਹਿਬ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ

ਅਜੀਤ ਡੈਸਕ 03-03-2026
ਮਾਛੀਵਾੜਾ ਸਾਹਿਬ, 2 ਮਾਰਚ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੇ ਦਿਸ਼ਾ ਨਿਰਦੇਸ਼ਾਂ 'ਚ ਕਾਲਜ ਦੇ ਪਲੇਸਮੈਂਟ ਐਂਡ ਗਾਈਡੈਂਸ ਸੈਲ ਦੇ ਕੋਆਰਡੀਨੇਟਰ ਡਾ. ਸੁਨੀਤਾ ਕੌਸ਼ਲ ਅਤੇ ਸਟਰੀਮ ਕੋ ਕੋਆਰਡੀਨੇਟਰ ਆਰਤੀ ਰਾਣੀ, ਡਾ. ਮਨਦੀਪ ਕੌਰ, ਸੁਖਦੀਪ ਕੌਰ, ਜਸਵੀਰ ਕੌਰ, ਹਰਪ੍ਰੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਪੰਕਜ ਕੁਮਾਰ (ਅਨੂਦੀਪ ਫਾਊਾਡੇਸ਼ਨ) ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਮੌਕੇ 4 ਕੰਪਨੀਆਂ ਅਧਾਨ ਸਲਿਊਸ਼ਨ, ਡੀ.ਆਰ.ਆਈ.ਟੀ.ਐੱਮ. ਹਾਈਰਿੰਗ, ਅਪਗਰੇਡ (ਐਕਸਿਜ਼ ਬੈਂਕ), ਐਨਾਟੈੱਕ ਕਨਸਲਟਿੰਗ ਸਰਵਿਸਿਜ਼ ਆਦਿ ਕੰਪਨੀਆਂ ਨੇ ਭਾਗ ਲਿਆ | ਕੰਪਨੀਆਂ ਦੇ ਨੁਮਾਇੰਦਿਆਂ ਡੀ. ਆਰ. ਆਈ. ਟੀ. ਐੱਮ. ਕੰਪਨੀ ਦੇ ਅਭਾਸ ਤੇ ਉਨ੍ਹਾਂ ਦੀ ਟੀਮ ਮੈਂਬਰ, ਅਧਾਨ ਸਲਿਊਸ਼ਨ ਦੇ ਕਰਨ, ਐਨਾਟੈੱਕ ਕੰਪਨੀ ਦੇ ਅਤੁਲ ਵਰਮਾ ਅਤੇ ਐਕਸਿਜ਼ ਬੈਂਕ ਦੇ ਨੁਮਾਇੰਦਿਆਂ ਵਲੋਂ ਵਿਦਿਆਰਥਣਾਂ ਦੀ ਆਨਲਾਈਨ ਇੰਟਰਵਿਊ ਲਈ ਗਈ | ਇਸ ਪਲੇਸਮੈਂਟ ਡਰਾਈਵ 'ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਆਰਟਸ, ਕਾਮਰਸ, ਕੰਪਿਊਟਰ ਸਾਇੰਸ, ਬੀ. ਐੱਸ. ਸੀ. ਐੱਫ. ਡੀ. ਦੇ ਭਾਗ ਦੂਜਾ ਤੇ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਆਪਣੀ ਕੰਪਨੀ ਬਾਰੇ ਜਾਣਕਾਰੀ ਦਿੱਤੀ ਗਈ ਤੇ ਇੰਟਰਵਿਊ ਲਈਆਂ ਗਈਆਂ ਜਿਸ 'ਚ 50 ਤੋਂ ਵੱਧ ਯੋਗ ਤੇ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਸਿਲੈੱਕਸ਼ਨ ਹੋਈ | ਇਸ ਮੌਕੇ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵਿਖੇ ਪਲੇਸਮੈਂਟ ਐਂਡ ਗਾਈਡੈਂਸ ਸੈੱਲ ਅਧੀਨ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰਾਂ 'ਚ ਨੌਕਰੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਡਾ. ਸੁਨੀਤਾ ਕੌਸ਼ਲ ਵਲੋਂ ਸਿਲੈੱਕਟ ਹੋਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਅੰਤ ਵਿਚ ਡਾ. ਮਨਦੀਪ ਕੌਰ ਵਲੋਂ ਇਸ ਪਲੇਸਮੈਂਟ ਡਰਾਈਵ 'ਚ ਆਏ ਕੰਪਨੀ ਦੇ ਨੁਮਾਇੰਦਿਆਂ ਤੇ ਪੰਕਜ ਕੁਮਾਰ ਅਤੇ ਭਾਗ ਲੈਣ ਵਾਲੀਆ ਵਿਦਿਆਰਥਣਾਂ ਦਾ ਧੰਨਵਾਦ ਪ੍ਰਗਟਾਇਆ |
ਪਿਛਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵਿਮੈਨ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਜਦੋਂ ਪੁਲਿਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਤਾਂ, ਆਮ ਲੋਕ ਕਿੱਥੇ ਜਾਣ- ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।