13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਏ. ਐੱਸ. ਕਾਲਜ ਫ਼ਾਰ ਵਿਮੈਨ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ

ਅਜੀਤ ਡੈਸਕ 03-03-2026
ਖੰਨਾ, 2 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫਾਰ ਵਿਮੈਨ ਖੰਨਾ ਵਿਚ ਖੇਡ-ਵਿਭਾਗ ਵਲੋਂ 47ਵਾਂ ਵਾਰਸ਼ਿਕ ਖੇਡ ਸਮਾਰੋਹ ਬਹੁਤ ਉਤਸ਼ਾਹ ਪੂਰਵਕ ਕਰਵਾਇਆ ਗਿਆ | ਇਸ ਦੇ ਉਦਘਾਟਨ ਸਮਾਰੋਹ ਵਿਚ ਉਦਯੋਗਪਤੀ ਸੁਸ਼ੀਲ ਗੋਇਲ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ, ਜਦਕਿ ਸਮਾਪਨ ਸਮਾਰੋਹ ਵਿੱਚ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਸਨ | ਰਜਿੰਦਰ ਮਨੋਚਾ, ਰਕੇਸ਼ ਮੈਨੀ, ਸਾਹਿਲ ਗਰਗ ਵਿੱਕੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ | ਕਾਲਜ ਦੀ ਪਿ੍ੰਸੀਪਲ ਡਾ. ਨੀਤੂ ੳਹਰੀ ਹਾਂਡਾ ਦੀ ਅਗਵਾਈ ਵਿਚ ਹੇਠ ਡਾ. ਮੋਨਿਕਾ ਜਿੰਦਲ ਡੀਨ ਸਪੋਰਟਸ, ਪ੍ਰੋ. ਯੁਵਿਕਾ ਮੁਖੀ ਖੇਡ-ਵਿਭਾਗ ਅਤੇ ਮਾਨਸੀ ਵੱਲੋਂ ਸਲਾਨਾ ਖੇਡ ਸਮਾਰੋਹ ਸਫਲਤਾ ਪੂਰਵਕ ਕਰਵਾਇਆ ਗਿਆ | ਇਸ ਮੌਕੇ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਖੰਨਾ ਦੇ ਪ੍ਰਧਾਨ ਸੰਜੀਵ ਧਮੀਜਾ, ਮੀਤ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਕਵਿਤਾ ਗੁਪਤਾ, ਅਜੈ ਸੂਦ, ਸੁਬੋਧ ਮਿੱਤਲ, ਰਮਰੀਸ਼ ਵਿਜ, ਮੋਹਿਤ ਗੋਇਲ, ਮਨੀਸ਼ ਭਾਂਬਰੀ, ਸ਼ਿਵਮ ਬੇਦੀ, ਸ਼ਾਲੂ, ਵਿਕਾਸ ਮਹਿਤਾ, ਐਡਵੋਕੇਟ ਰਜੀਵ ਰਾਏ ਮਹਿਤਾ, ਤਜਿਦਰ ਸ਼ਰਮਾ, ਅਮਿਤ ਵਰਮਾ ਹਾਜ਼ਰ ਸਨ | ਸਮਾਰੋਹ ਦਾ ਅਰੰਭ ਪੰਜਾਬ ਯੂਨੀਵਰਸਿਟੀ ਦੇ ਐਂਥਮ ਨਾਲ ਕੀਤਾ ਗਿਆ | ਮੁੱਖ ਮਹਿਮਾਨ ਵਲਾੋ ਝੰਡਾ ਲਹਿਰਾਇਆ ਗਿਆ ਤੇ ਪਟਾਕੇ ਚਲਾ ਕੇ ਖੇਡਾਂ ਦਾ ਸ਼ੁੱਭ ਅਰੰਭ ਕੀਤਾ ਗਿਆ | ਮਾਰਚਪਾਸਟ ਤੋ ਬਾਅਦ ਮੁੱਖ ਮਹਿਮਾਨ ਨੇ ਅਥਲੈਟਿਕ ਮੀਟ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ | ਵਿਦਿਆਰਥਣਾਂ ਵਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਭਾਸ਼ਣ ਦੌਰਾਨ ਕਾਲਜ ਦੀਆਂ ਧੀਆ ਨੂੰ ਆਸ਼ੀਰਵਾਦ ਦਿੰਦਿਆਂ ਪੜ੍ਹਾਈ ਅਤੇ ਖੇਡਾਂ ਅਤੇ ਸਵੈ ਰੋਜ਼ਗਾਰ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਅਤੇ ਜੀਵਨ ਵਿੱਚ ਸਫਲ ਹੋਣ ਲਈ ਆਸ਼ੀਰਵਾਦ ਦਿੱਤਾ | ਸੰਜੀਵ ਧਮੀਜਾ, ਰਾਜੇਸ਼ ਡਾਲੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਦੀ ਸੈਕਟਰੀ ਕਵਿਤਾ ਗੁਪਤਾ ਨੇ ਆਪਣੇ ਭਾਸ਼ਣ ਦੌਰਾਨ ਕਾਲਜ ਦੇ ਉਚੇਚੇ ਯਤਨਾਂ ਦੀ ਸ਼ਲਾਘਾ ਕੀਤੀ | 47ਵਾਂ ਖੇਡ ਸਮਾਰੋਹ ਵਿੱਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਮੀਰਾ ਨੂੰ ਬੈੱਸਟ ਅਥਲੀਟ ਅਤੇ ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਬੈੱਸਟ ਖਿਡਾਰੀ ਦਾ ਖ਼ਿਤਾਬ ਦਿੱਤਾ ਗਿਆ | ਅੰਤ ਵਿੱਚ ਰਾਸ਼ਟਰੀ ਗੀਤ ਨਾਲ ਇਹ ਖੇਡ ਸਮਾਰੋਹ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ |
ਪਿਛਲੀ ਖ਼ਬਰ ਬੁੱਢੇਵਾਲ ਵਿਖੇ ਧਾਰਮਿਕ ਦੀਵਾਨ 2 ਤੋਂ 8 ਮਾਰਚ ਤੱਕ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।