25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਸੰਦੀਪ ਸਿੰਘ ਰੁਪਾਲੋਂ ਨੂੰ ਹਲਕਾ ਇੰਚਾਰਜ ਪਾਇਲ ਕੀਤਾ ਨਿਯੁਕਤ

ਅਜੀਤ ਡੈਸਕ 08-03-2026
ਖੰਨਾ, 7 ਮਾਰਚ (ਹਰਜਿੰਦਰ ਸਿੰਘ ਲਾਲ)-ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪਾਇਲ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਸੰਦੀਪ ਸਿੰਘ ਰੁਪਾਲੋਂ ਜਿੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਸੀਨੀਅਰ ਲੀਡਰਸ਼ਿਪ ਦੇ ਮੈਂਬਰ ਹਨ, ਉੱਥੇ ਪ੍ਰਸਿੱਧ ਪੰਥਕ ਢਾਡੀ ਬੁਲਾਰੇ ਵੀ ਹਨ ਅਤੇ ਹਰ ਮੁੱਦੇ ਉੱਤੇ ਨਿਡਰ ਹੋ ਕੇ ਬੇਬਾਕੀ ਦੇ ਨਾਲ ਬੋਲਦੇ ਰਹਿੰਦੇ ਹਨ | ਉਨ੍ਹਾਂ ਨੂੰ ਮਜ਼ਦੂਰ ਲਹਿਰ ਦੇ ਲੀਡਰ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦੀ ਨਿਯੁਕਤੀ ਦੇ ਨਾਲ ਪੂਰੇ ਹਲਕੇ ਦੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਵਿਧਾਨ ਸਭਾ ਹਲਕਾ ਪਾਇਲ ਅਕਾਲੀ ਦਲ ਵਾਰਸ ਪੰਜਾਬ ਦੇ ਵਰਕਰਾਂ ਵੱਲੋਂ ਇਸ ਨਿਯੁਕਤੀ ਦਾ ਭਰਪੂਰ ਸਵਾਗਤ ਕੀਤਾ ਗਿਆ | ਇਸ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਮੈਂ ਪਾਰਟੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਅਤੇ ਬਾਪੂ ਤਰਸੇਮ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ | ਜਿਨ੍ਹਾਂ ਨੇ ਇੱਕ ਆਮ ਮਜ਼ਦੂਰ ਪਰਿਵਾਰ ਵਿੱਚ ਜਨਮੇ ਵਰਕਰ ਨੂੰ ਵੱਡਾ ਮਾਣ ਦੇ ਕੇ ਪਾਰਟੀ ਅਤੇ ਪੰਥ ਦੀ ਸੇਵਾ ਕਰਨ ਦਾ ਮਾਣ ਬਖ਼ਸ਼ਿਆ ਹੈ |
ਪਿਛਲੀ ਖ਼ਬਰ ਸਿਹਤ ਸੇਵਾਵਾਂ ਵਿਚ ਸ਼ਾਨਦਾਰ ਯੋਗਦਾਨ ਲਈ ਸਿਵਲ ਸਰਜਨ ਡਾ. ਰਮਨਦੀਪ ਤੇ ਐੱਸ. ਐੱਮ. ਓ. ਡਾ. ਭਸੀਨ ਦਾ ਪਦਮਸ਼੍ਰੀ ਜਤਿੰਦਰ... ਅਗਲੀ ਖ਼ਬਰ ਕੋਟਾਂ ਕਾਲਜ ਦੇ ਵਿਦਿਆਰਥੀਆਂ ਲਈ ਬਜਾਜ ਫਿਨਸਰਵ ਵਲੋਂ 100 ਘੰਟੇ ਦਾ ਟਰੇਨਿੰਗ ਪ੍ਰੋਗਰਾਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।