25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਿੰਡ ਲਾਪਰਾਂ ਵਿਖੇ ਅੱਖਾਂ ਦੇ ਕੈਂਪ ਵਿੱਚ 300 ਮਰੀਜ਼ਾਂ ਦੀ ਕੀਤੀ ਜਾਂਚ

ਅਜੀਤ ਡੈਸਕ 08-03-2026
ਰਾੜਾ ਸਾਹਿਬ, 7 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)- ਇੱਥੋਂ ਨੇੜਲੇ ਪਿੰਡ ਲਾਪਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਸਮਾਜ ਸੇਵੀ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਯੂ. ਐਸ. ਏ ਦੇ ਪਰਿਵਾਰ ਅਤੇ ਰਾਕੇਸ਼ ਕੁਮਾਰ ਗੋਇਲ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿੱਚ ਦਿਓਲ ਅੱਖਾਂ ਅਤੇ ਦੰਦਾਂ ਦਾ ਹਸਪਤਾਲ ਅਹਿਮਦਗੜ੍ਹ ਦੇ ਡਾਕਟਰ ਹਰਕੀਰਤ ਸਿੰਘ ਦਿਓਲ ਦੀ ਟੀਮ ਵੱਲੋਂ ਕੈਂਪ ਵਿੱਚ ਆਏਾ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਵਿੱਚ 20 ਦੇ ਕਰੀਬ ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਮੁਫਤ ਲੈੱਨਜ਼ ਪਾਏ ਗਏ | ਇਸ ਸਮੇਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ | ਕੈਂਪ ਵਿੱਚ ਸੇਵਾਦਾਰਾਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਗਈਆਂ |

ਪਿਛਲੀ ਖ਼ਬਰ ਨੰਬਰਦਾਰਾ ਯੂਨੀਅਨ ਤਹਿਸੀਲ ਪਾਇਲ ਦੇ ਮੈਂਬਰਾਂ ਨੇ ਭੱਖਦੀਆਂ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ ਅਗਲੀ ਖ਼ਬਰ ਠੇਕਾ ਕਰ ਕੇ ਆਲੂ ਨਾ ਖ਼ਰੀਦਣ ਵਾਲੀਆਂ ਕੰਪਨੀਆਂ ਖ਼ਿਲਾਫ਼ ਧੋਖਾਧੜੀ ਦੀ ਕਾਰਵਾਈ ਕਰੇ ਸਰਕਾਰ - ਲੱਖੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।