26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੁੱਧ ਦੇਣ ਦੇ ਮੁਕਾਬਲੇ ਵਿਚ ਗਾਂ ਨੇ ਏਸ਼ੀਆ ਦਾ ਰਿਕਾਰਡ ਤੋੜਿਆ

ਅਜੀਤ ਡੈਸਕ 08-03-2026
ਸਮਰਾਲਾ, 7 ਮਾਰਚ (ਗੋਪਾਲ ਸੋਫਤ)-ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਨੇ ਕਿਹਾ ਹੈ ਪੰਜਾਬ ਇਸ ਸਮੇਂ ਡੇਅਰੀ ਦੇ ਖੇਤਰ 'ਚ ਅੱਗੇ ਵੱਧ ਰਿਹਾ ਹੈ ਅਤੇ ਪੰਜਾਬ 'ਚ ਡੇਅਰੀ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਇਹੋ ਜਿਹੇ ਮੇਲੇ ਕਰਵਾਉਣੇ ਜ਼ਰੂਰੀ ਹਨ ਜੋ ਕਿ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਤੇ ਖੇਤੀਬਾੜੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਸਮਰਾਲਾ ਵਿਚ ਲਗਾਏ ਇਸ ਪਹਿਲੇ ਮੇਲੇ ਵਿਚ ਏਸ਼ੀਆ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦਾ ਰਿਕਾਰਡ ਤੋੜਿਆ ਗਿਆ ਹੈ | ਉਹ ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ | ਵੱਧ ਦੁੱਧ ਦੇਣ ਦੇ ਮੁਕਾਬਲਿਆਂ ਵਿਚ ਚਮਨ ਸਿੰਘ ਦੀ ਗਾਂ ਨੇ 91.700 ਗ੍ਰਾਮ ਦੁੱਧ ਦੇ ਕਿ ਏਸ਼ੀਆ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦਾ ਰਿਕਾਰਡ ਤੋੜ ਦਿੱਤਾ ਹੈ | ਚਮਨ ਸਿੰਘ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਕਈ ਮੁਕਾਬਲੇ ਜਿੱਤੇ ਹਨ | ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਿੰਗ ਦਾ ਧੰਦਾ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ | ਜੇਕਰ ਪਸ਼ੂ ਪਾਲਕਾਂ ਇਸ ਨੂੰ ਖ਼ੁਦ ਜ਼ਮੀਨੀ ਪੱਧਰ 'ਤੇ ਆਪ ਕੰਮ ਕਰ ਕੇ ਇਸ ਵਿਚ ਖ਼ੁਦ ਆਪ ਜ਼ਮੀਨੀ ਪੱਧਰ 'ਤੇ ਜਾ ਕੇ ਕੰਮ ਕਰ ਕੇ ਕੀਤਾ ਜਾਵੇ | ਇਸ ਮੌਕੇ 'ਤੇ ਬੈਠਣ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਮੇਲੇ ਵਿਚ ਦੁਧਾਰੂ ਪਸ਼ੂਆਂ ਦੀ ਪੰਜਾਬ ਦੀ ਨਸਲ ਨੀਲੀ ਰਾਵੀ ਅਤੇ ਮੋਹਰਾ ਨਸਲ ਦੀ ਮੱਝ ਨੇ 22 ਕਿੱਲੋ ਦੁੱਧ ਦੇ ਕੇ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਇਹ ਨਸਲ ਨੂੰ ਉੱਨਤ ਕਰ ਲਈਏ ਤਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਦੀ ਲੋੜ ਨਹੀਂ ਹੈ ਦੁਧਾਰੂ ਪਸ਼ੂਆਂ ਦੀ ਸੁੰਦਰਤਾ ਵਿਚ ਪਹਿਲਾ ਇਨਾਮ ਜੇਤੂ ਜਗਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਡੇਅਰੀ ਦੇ ਕੰਮ ਦੇ ਵਿਚ ਉਨ੍ਹਾਂ ਦੀ ਸਹਿਯੋਗ ਉਨ੍ਹਾਂ ਦੀ ਪਤਨੀ ਕਰਦੀ ਹੈ ਜਿਹੜੀ ਕਿ ਮਜ਼ਦੂਰਾਂ ਦੇ ਸਿਰ 'ਤੇ ਨਹੀਂ ਸਗੋਂ ਪਸ਼ੂਆਂ ਦੀ ਖ਼ੁਰਾਕ ਤੱਕ ਦੀ ਦੇਖ ਰੇਖ ਆਪ ਕਰਦੀ ਹੈ |
ਪਿਛਲੀ ਖ਼ਬਰ ਮਾਛੀਵਾੜਾ ਇਲਾਕੇ ਦਾ ਫ਼ੌਜੀ ਡਿਊਟੀ ਦੌਰਾਨ ਵਾਪਰੇ ਹਾਦਸੇ 'ਚ ਸ਼ਹੀਦ ਅਗਲੀ ਖ਼ਬਰ ਪਿੰਡ ਲੋਪੋਂ ਵਿਖੇ ਬਾਬਾ ਮਹਿਮੇ ਸ਼ਾਹ ਦੀ 211ਵੀਂ ਬਰਸੀ ਸੰਬੰਧੀ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।