26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਖ਼ੁਸ਼ੀ 'ਚ ਗੁ. ਸ੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 08-03-2026
ਰਾੜਾ ਸਾਹਿਬ, 7 ਮਾਰਚ (ਸੁਖਵੀਰ ਸਿੰਘ ਚਣਕੋਈਆਂ)- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਦੇ 25 ਫੱਗਣ 1688 ਬਿਕਰਮੀ ਨੂੰ ਪਿੰਡ ਘੁਡਾਣੀ ਕਲ੍ਹਾਂ ਵਿਖੇ ਆਮਦ ਦੀ ਖ਼ੁਸ਼ੀ ਵਿੱਚ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈਜ ਭਰਾਵਾਂ ਦੇ ਸਾਂਝੇ ਸਹਿਯੋਗ ਸਦਕਾ ਪ੍ਰਬੰਧਕ ਕਮੇਟੀ ਵੱਲੋਂ ਗੁ. ਸ਼੍ਰੀ ਦਮਦਮਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਅਤੇ ਵੱਖ-ਵੱਖ ਇਤਿਹਾਸਿਕ ਗੁਰੂ ਘਰਾਂ ਦੀਆਂ ਪ੍ਰਕਰਮਾ ਕਰਦਿਆਂ ਮੁੜ ਗੁ. ਸ਼੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁ. ਚੋਲਾ ਸਾਹਿਬ, ਗੁ. ਨਿੰਮਸਰ ਸਾਹਿਬ, ਗੁ. ਦਮਦਮਾ ਸਾਹਿਬ ਅਤੇ ਗੁ. ਭੜੋਲਾ ਸਾਹਿਬ ਆਦਿ ਗੁਰੂ ਘਰਾਂ ਦੀਆਂ ਥਾਵਾਂ 'ਤੇ ਗਏ ਅਤੇ ਇੱਕ ਖੱਤਰੀ ਪਰਿਵਾਰ ਦੇ ਗ੍ਰਹਿ ਵਿਖੇ ਕਰੀਬ 45 ਦਿਨ ਦਾ ਸਮਾਂ ਬਿਤਾਇਆ ਸੀ | ਉਨ੍ਹਾਂ ਦੱਸਿਆ ਪਿਛਲੇ ਦਿਨਾਂ ਤੋਂ ਗੁ. ਸ਼੍ਰੀ ਦਮਦਮਾ ਸਾਹਿਬ ਵਿਖੇ ਸਮਾਗਮ ਚੱਲ ਰਹੇ ਹਨ ਅਤੇ ਅੱਜ ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਨਗਰ ਕੀਰਤਨ ਵਿੱਚ ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ ਅਤੇ ਕੀਰਤਨੀ ਜਥੇ ਸਮੇਤ ਵੱਖ-ਵੱਖ ਪ੍ਰਸਿੱਧ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਨਿਹਾਲ ਕੀਤਾ | ਇਸ ਮੌਕੇ ਸਪਿੰਦਰ ਸਿੰਘ ਛੱਜੂ ਬਾਬਾ, ਕੁਲਵੀਰ ਸਿੰਘ ਕਾਲਾ, ਸਵਰਨ ਸਿੰਘ ਟੈਂਗੀ, ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ, ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਇੰਚਾਰਜ ਡਾ. ਰਾਵਿੰਦਰਪਾਲ ਸ਼ਰਮਾ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਛੱਜਵੀਰ ਸਿੰਘ ਛੱਜੂ, ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੱਸੀ, ਪਵਿੱਤਰ ਸਿੰਘ, ਭਜਨ ਸਿੰਘ ਪਾਰਸ, ਪਿ੍ਤਪਾਲ ਸਿੰਘ, ਰਣਜੀਤ ਸਿੰਘ, ਰਾਜਵੀਰ ਸਿੰਘ, ਬੰਤ ਸਿੰਘ ਘੁਡਾਣੀ, ਛਿੰਦਾ ਡੇਅਰੀ ਵਾਲਾ, ਗੁਰਚਰਨ ਸਿੰਘ, ਹਰਬੰਸ ਸਿੰਘ, ਪ੍ਰਗਟ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ ਨੋਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਸੰਗਤਾਂ ਸਨ |
ਪਿਛਲੀ ਖ਼ਬਰ ਮਾਈਾਡ ਮੇਕਰ ਦੀ ਕੋਚਿੰਗ ਰਾਹੀਂ ਪੀ. ਟੀ. ਈ. (ਕੋਰ) ਵਿਚ ਲਏ 76 ਨੰਬਰ ਅਗਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਵਿਚ 100 ਮਹਿਲਾ ਉੱਦਮੀਆਂ ਨੂੰ ਨਕਦ ਇਨਾਮ ਤੇ ਫੁਲਕਾਰੀਆਂ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।