26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਾਈਾਡ ਮੇਕਰ ਦੀ ਕੋਚਿੰਗ ਰਾਹੀਂ ਪੀ. ਟੀ. ਈ. (ਕੋਰ) ਵਿਚ ਲਏ 76 ਨੰਬਰ

ਅਜੀਤ ਡੈਸਕ 08-03-2026
ਖੰਨਾ, 7 ਮਾਰਚ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਵੱਖੋ ਵੱਖਰੇ ਅੰਤਰਰਾਸ਼ਟਰੀ ਟੈਸਟ ਆਈਲੈਟਸ, ਪੀ. ਟੀ. ਈ, ਟੋਫਲ, ਸੈਲਪਿਪ, ਡਿਊ-ਲਿੰਗੋ ਦੀ ਉੱਚ ਪੱਧਰ ਦੀ ਤਿਆਰੀ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਦੇ ਵਿਦਿਆਰਥੀ ਸ਼ਾਨਦਾਰ ਨਤੀਜੇ ਹਾਸਲ ਕਰ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੱਖੋ ਵੱਖਰੇ ਦੇਸ਼ਾਂ ਵਿਚ ਉਚੇਰੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਪੱਧਰ ਦੇ ਹਿਸਾਬ ਨਾਲ ਅਲੱਗ ਅਲੱਗ ਟੈਸਟਾਂ ਵਿਚ ਉੱਚ ਅੰਕ ਹਾਸਲ ਕਰਨੇ ਪੈਂਦੇ ਹਨ, ਪੜ੍ਹਾਈ ਉਪਰੰਤ ਵਰਕ ਪਰਮਿਟ ਅਤੇ ਪੱਕੇ ਹੋਣ ਲਈ ਇਹ ਭਾਸ਼ਾ ਦੀ ਮੁਹਾਰਤ ਵਾਲੇ ਅੰਕ ਪੱਧਰ ਉੱਚੇ ਹੋ ਜਾਂਦੇ ਹਨ | ਮਾਈਾਡ ਮੇਕਰ ਰਾਹੀਂ ਟੈਸਟ ਦੇਣ ਵਾਲੇ ਵਿਦਿਆਰਥੀ ਆਈਲੈਟਸ (ਜੀ. ਟੀ) ਅਤੇ ਪੀ. ਟੀ. ਈ. (ਕੋਰ) ਵਿਚ ਆਪਣੇ ਲੋੜੀਂਦੇ ਬੈਂਡ ਅਤੇ ਅੰਕ ਹਾਸਲ ਕਰਕੇ ਆਪਣੇ ਸੁਨਿਹਰੇ ਭਵਿੱਖ ਵੱਲ ਵੱਧ ਰਹੇ ਹਨ | ਮਾਣਕੀ ਨੇ ਦੱਸਿਆ ਕਿ ਉਨ੍ਹਾਂ ਦੀ ਵਿਦਿਆਰਥਣ ਗਗਨਦੀਪ ਕੌਰ ਸਪੁੱਤਰੀ ਬਲਵੰਤ ਸਿੰਘ ਵਾਸੀ ਖੰਨਾ ਖ਼ੁਰਦ ਨੇ ਪੀ. ਟੀ. ਈ.(ਕੋਰ) ਵਿਚ ਰੀਡਿੰਗ 'ਚ 85, ਸਪੀਕਿੰਗ 79, ਲਿਸਨਿਗ 70 ਅਤੇ ਰਾਈਟਿੰਗ ਵਿਚ 77 ਅੰਕ ਹਾਸਲ ਕਰਨ ਉਪਰੰਤ ਅਤਿਅੰਤ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਈਾਡ ਮੇਕਰ ਦੀ ਕੋਚਿੰਗ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕੇ ਉਸਦੇ ਪੱਕੇ ਹੋਣ ਲਈ ਲੋੜੀਂਦਾ ਅੰਕ ਸਕੋਰ ਪ੍ਰਾਪਤ ਹੋਣ ਨਾਲ ਸੁਨਿਹਰੇ ਭਵਿੱਖ ਲਈ ਰਸਤਾ ਸੁਖਾਲਾ ਹੋ ਗਿਆ ਹੈ, ਉਸਨੇ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਉਹ ਮਾਈਾਡ ਮੇਕਰ ਦੇ ਆਨਲਾਈਨ ਅਤੇ ਕਲਾਸ ਰੂਮ ਕੋਚਿੰਗ ਦਾ ਫ਼ਾਇਦਾ ਲੈਣ ਲਈ ਸੰਸਥਾ ਨਾਲ ਰਾਬਤਾ ਜ਼ਰੂਰ ਕਾਇਮ ਕਰਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਤੋਂ ਹਰਪ੍ਰੀਤ ਸਿੰਘ ਸਿੰਮਕ ਨੂੰ ਇੰਚਾਰਜ ਲਗਾਇਆ, ਹਲਕੇ ਵਿਚ ਖੁਸ਼ੀ ਦਾ ਮ... ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਖ਼ੁਸ਼ੀ 'ਚ ਗੁ. ਸ੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਤੋਂ ਵਿਸ਼ਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।