04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਰਥ-ਸ਼ਾਸਤਰ ਵਿਭਾਗ ਵਲੋਂ ਕਾਲਜ 'ਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 29-03-2026
ਮਾਛੀਵਾੜਾ ਸਾਹਿਬ, 28 ਮਾਰਚ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਅਸਿ. ਪ੍ਰੋ. ਜੋਤੀ ਕੁਮਾਰੀ ਵਲੋਂ ਵਿਦਿਆਰਥਣਾਂ ਲਈ ਇੱਕ ਸਿੱਖਿਆਤਮਕ ਗਤੀਵਿਧੀ ਕਰਵਾਈ, ਜਿਸ ਵਿਚ ਬੀ. ਏ. ਅਤੇ ਬੀ. ਕਾਮ. ਦੀਆਂ ਵਿਦਿਆਰਥਣਾਂ ਨੇ ਭਾਗ ਲਿਆ | ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥਣਾਂ 'ਚ ਅਰਥ ਸ਼ਾਸਤਰ ਵਿਸ਼ੇ ਪ੍ਰਤੀ ਵਿਦਿਆਰਥਣਾਂ 'ਚ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਰਥਿਕ ਵਿਸ਼ਿਆਂ ਤੋਂ ਜਾਗਰੂਕ ਕਰਵਾਉਣਾ ਸੀ | ਇਸ ਮੌਕੇ ਵਿਦਿਆਰਥਣਾਂ ਨੂੰ 'ਮਹਾਂਮੰਦੀ 1929' ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਵੀਡੀਓ ਦਿਖਾਈ ਗਈ, ਜਿਸ ਨਾਲ ਉਨ੍ਹਾਂ ਨੂੰ ਮਹਾਂਮੰਦੀਆਂ ਦੇ ਕਾਰਨਾਂ, ਪ੍ਰਭਾਵਾਂ ਅਤੇ ਵਿਸ਼ਵ ਅਰਥ ਵਿਵਸਥਾ 'ਤੇ ਪਏ ਅਸਰਾਂ ਬਾਰੇ ਜਾਣਕਾਰੀ ਮਿਲੀ | ਵੀਡੀਓ ਤੋਂ ਬਾਅਦ ਵਿਦਿਆਰਥਣਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਸਮਝ 'ਚ ਹੋਰ ਵਾਧਾ ਹੋ ਸਕੇ | ਵਿਭਾਗ ਵਲੋਂ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ | ਜਿਸ ਦੇ ਵਿਸ਼ੇ 'ਵਿਸ਼ਵੀਕਰਨ ਦੇ ਪ੍ਰਭਾਵ', 'ਨਿਵੇਸ਼ ਦੀ ਮਹੱਤਤਾ', 'ਵੱਧ ਰਹੀ ਮਹਿੰਗਾਈ' ਆਦਿ ਸਨ | ਵਿਦਿਆਰਥਣਾਂ ਨੇ ਬਹੁਤ ਸੁੰਦਰ ਪੋਸਟਰ ਤਿਆਰ ਕਰ ਕੇ ਆਪਣੀ ਰਚਨਾ ਦਾ ਪ੍ਰਦਰਸ਼ਨ ਕੀਤਾ | ਆਖੀਰ 'ਚ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਸਾਰੀਆਂ ਭਾਗੀਦਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸ਼ਹਿਨਾਜ਼ ਅਤੇ ਜਸਪ੍ਰੀਤ ਕੌਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਹੋਈ ਮੀਟਿੰਗ ਅਗਲੀ ਖ਼ਬਰ 'ਸ਼ਹੀਦ ਗੁਰਮੀਤ ਸਿੰਘ ਸਕੂਲ ਆਫ਼ ਐਮੀਨੈਂਸ' ਵਿਖੇ ਮਾਪੇ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।