04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਐਲੀਮੈਂਟਰੀ ਸਕੂਲ ਮਾਂਗੇਵਾਲ ਵਿਖੇ ਸਾਲਾਨਾ ਨਤੀਜੇ ਐਲਾਨੇ

ਸਾਲਾਨਾ ਸਮਾਗਮ ਦੌਰਾਨ ਬੱਚਿਆਂ ਨੂੰ ਸਾਈਕਲ ਅਤੇ ਇਨਾਮਾਂ ਦੀ ਵੰਡ ਕਰਦੇ ਹੋਏ ਇੰਦਰਪ੍ਰੀਤ ਸਿੰਘ ਮਾਂਗੇਵਾਲ, ਜਤਿੰਦਰ ਗਿੱਲ, ਗੁਰਜੀਤ ਸਿੰਘ ਅਤੇ ਹੋਰ ਪਤਵੰਤੇ | ਤਸਵੀਰਾਂ : ਸਹਾਰਨ ਮਾਜਰਾ <br/> 29-03-2026
ਮਲੌਦ, 28 ਮਾਰਚ (ਸਹਾਰਨ ਮਾਜਰਾ)- ਸਰਕਾਰੀ ਐਲੀਮੈਂਟਰੀ ਸਕੂਲ ਮਾਂਗੇਵਾਲ ਵਿਖੇ ਸਾਲਾਨਾ ਨਤੀਜੇ ਐਲਾਨੇ ਗਏ ਅਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ | ਇਸ ਮੌਕੇ ਨੰਨ੍ਹੇ ਨੰਨ੍ਹੇ ਬੱਚਿਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਛੇਵੀਂ ਕਲਾਸ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ | ਇਸ ਮੌਕੇ ਗੁਰਜੀਤ ਸਿੰਘ ਯੂ. ਐਸ. ਏ ਵਲੋਂ 15000, ਅੰਤਰਰਾਸ਼ਟਰੀ ਸ਼ੂਟਰ ਇੰਦਰਪ੍ਰੀਤ ਸਿੰਘ ਮਾਂਗੇਵਾਲ ਵਲੋਂ 5100 /- ਰੁਪਏ, ਕਿਰਨ ਪੰਧੇਰ ਪੁੱਤਰੀ ਹਰਫੂਲ ਸਿੰਘ 25000/- ਰੁਪਏ, ਗੁਪਤ ਦਾਨ 40000/- ਰੁਪਏ, ਹਰਿੰਦਰਪਾਲ ਕੌਰ ਪੁੱਤਰੀ ਸਵਰਗਵਾਸੀ ਮਾ. ਮਲਕੀਤ ਸਿੰਘ 2100/-, ਅਮਰੀਕ ਸਿੰਘ 5000/-, ਸਵਰਗਵਾਸੀ ਲਾਭ ਸਿੰਘ ਦੇ ਪਰਿਵਾਰ ਵਲੋਂ 2100, ਭਾਗ ਸਿੰਘ ਮਦਨੀਪੁਰ ਦੇ ਪਰਿਵਾਰ ਵਲੋਂ 2000, ਬਲਵੰਤ ਸਿੰਘ ਸੋਢੀ 1500, ਕੁਲਜਿੰਦਰ ਸਿੰਘ 500/- ਆਦਿ ਨਗਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਕੂਲ ਦੀ ਬਿਹਤਰੀ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਾਇਕ ਸਹਾਇਤਾ ਦਿੱਤੀ ਗਈ | ਸਕੂਲ ਇੰਚਾਰਜ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਉੱਘੇ ਸੋਸ਼ਲ ਆਗੂ ਇੰਦਰਪ੍ਰੀਤ ਸਿੰਘ ਮਾਂਗੇਵਾਲ ਨੇ ਬੱਚਿਆਂ ਨੂੰ ਹੌਸਲਾ-ਅਫ਼ਜ਼ਾਈ ਦਿੱਤੀ ਅਤੇ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ | ਜਥੇ. ਬਿਕਰ ਸਿੰਘ ਮਾਂਗੇਵਾਲ ਅਤੇ ਬਲਜੀਤ ਸਿੰਘ ਸਵੀਡਨ ਦਾ ਸਕੂਲ ਦੀ ਮਦਦ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਯੂਥ ਆਗੂ ਇੰਦਰਪ੍ਰੀਤ ਸਿੰਘ ਮਾਂਗੇਵਾਲ, ਗੁਰਜੀਤ ਸਿੰਘ ਅਮਰੀਕਾ, ਸਕੂਲ ਮੁਖੀ ਜਤਿੰਦਰ ਗਿੱਲ, ਸਰਪੰਚ ਪਰਮਿੰਦਰ ਕੌਰ, ਚੇਅ. ਮਨਪ੍ਰੀਤ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ, ਬਲਜੀਤ ਚੀਮਾ, ਨੰਬਰਦਾਰ ਅਵਤਾਰ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ ਟਿੰਬਰਵਾਲ, ਕੁਲਜਿੰਦਰ ਸਿੰਘ, ਜਗਤਾਰ ਸਿੰਘ, ਸ਼ਰਨਜੀਤ ਸਿੰਘ ਧਮੋਟ, ਮਨਧੀਰ ਸਿੰਘ, ਹਰਵਿੰਦਰ ਸਿੰਘ, ਸੁਖਬੀਰ ਸਿੰਘ, ਨਵਦੀਪ ਕੌਰ, ਮਨਦੀਪ ਕੌਰ, ਵਿਸ਼ਾਲੀ ਜੈਨ, ਰਾਜਿੰਦਰ ਸਿੰਘ, ਪਵਨਦੀਪ ਕੌਰ, ਹਰਵਿੰਦਰ ਸਿੰਘ ਧਰਮਜੀਤ ਸਿੰਘ ਅਤੇ ਹਰਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਮਾਪੇ ਆਪਣੇ ਬੱਚਿਆਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਕਰਵਾਉਣ - ਪਿ੍ੰਸੀਪਲ ਸੁਰਿੰਦਰ ਕੌਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।