15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਾਮਰਾਜੀ ਜੰਗ ਵਿਰੋਧੀ ਲੋਕ ਲਹਿਰ ਨੂੰ ਸਮਰਪਿਤ ਹੋਵੇਗਾ ਸਮਾਗਮ

ਅਜੀਤ ਡੈਸਕ 15-04-2026
ਬੀਜਾ, 14 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬੀ ਭਵਨ ਵਿਖੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸੱਦੇ 'ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ | ਮੀਟਿੰਗ 'ਚ ਹਾਜ਼ਰ ਨੁਮਾਇੰਦਿਆਂ ਨੇ ਸਭ ਤੋਂ ਪਹਿਲਾਂ 13 ਅਪ੍ਰੈਲ 1919 ਜਲਿ੍ਹਆਂ ਵਾਲਾ ਬਾਗ਼ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਮਰਾਜ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਅਹਿਦ ਲਿਆ | ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਰਜਿੰਦਰ ਸਿੰਘ ਲੁਧਿਆਣਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਸਤੀਸ਼ ਸਚਦੇਵਾ, ਇਨਕਲਾਬੀ ਮਜ਼ਦੂਰ ਕੇਂਦਰ ਵਲੋਂ ਹਰਸਾ ਸਿੰਘ, ਰਾਜਨ ਕੁਮਾਰ, ਲੋਕ ਮੋਰਚਾ ਪੰਜਾਬ ਵਲੋਂ ਹਿੰਮਤ ਸਿੰਘ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਸਮੇਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਇਸ ਵਾਰ ਦੇ 43 ਵੇਂ ਮਈ ਦੇ ਸ਼ਹੀਦਾਂ ਦੀ ਯਾਦ 'ਚ ਰਾਤ ਭਰ ਦੇ ਨਾਟਕ ਤੇ ਗੀਤ ਸੰਗੀਤ ਮੇਲੇ 'ਚ ਸੱਤ ਨਾਟਕ ਟੀਮਾਂ ਡਾ: ਸੁਰਿੰਦਰ ਸ਼ਰਮਾ, ਹਰਕੇਸ਼ ਚੌਧਰੀ, ਜਸਵਿੰਦਰ ਪੱਪੀ, ਕ੍ਰਾਂਤੀਪਾਲ, ਡਾ: ਸੋਮਪਾਲ ਹੀਰਾ, ਪਾਵੇਲ ਤੇ ਸ਼ੈਰੀ ਸਿਹੋੜਾ, ਅਵਤਾਰ ਚੜਿੱਕ ਆਦਿ ਨਿਰਦੇਸ਼ਕਾਂ ਦੀਆਂ ਨਾਟਕ ਟੀਮਾਂ ਵੱਖ ਵੱਖ ਵਿਸ਼ਿਆਂ ਤੇ ਨਾਟਕ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਰਾਤ ਲੋਕ ਸੰਗੀਤ ਮੰਡਲੀ ਭਦੋੜ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਜਗਸੀਰ ਜੀਦਾ ਤੋਂ ਬਿਨਾਂ ਅਜਮੇਰ ਅਕਲੀਆ, ਸਾਰ੍ਹਾ, ਗੋਰਾ ਕੋਟਗੁਰੂ, ਮੌਸਮ, ਰਬਿਤਾ ਗੀਤ ਸੰਗੀਤ ਰਾਹੀਂ ਅਗਾਂਹ ਵਧੂ ਚੇਤਨਾ ਦਾ ਸੰਚਾਰ ਕਰਨਗੀਆਂ | ਇਸ ਰਾਤ ਉੱਘੇ ਕਾਲਮਨਵੀਸ਼, ਲੇਖਕ, ਅਨੂਵਾਦਕ ਮਰਹੂਮ ਕਾ : ਰਣਜੀਤ ਲਹਿਰਾ, ਉੱਘੇ ਕਵੀ ਬੱਲੀ ਸਿੰਘ ਚੀਮਾ, ਲੋਕਪਿ੍ਯ ਗਾਇਕ ਪਰਮਜੀਤ ਚੱਕ ਦੇਸ਼ ਰਾਜ, ਹੋਣਹਾਰ ਰੰਗ ਕਰਮੀ, ਨਾਟਕਕਾਰ ਕੁਲਵੰਤ ਕੌਰ ਨਗਰ ਦਾ ਮੰਚ ਵਲੋਂ ਉਨ੍ਹਾਂ ਦੀ ਦੇਣ ਲਈ ਸਨਮਾਨ ਕੀਤਾ ਜਾਵੇਗਾ | ਇਸ ਸਮਾਗਮ ਦੇ ਸ਼ੁਰੂ ਵਿੱਚ ਇਰਾਨ ਤੇ ਸਾਮਰਾਜਵਾਦੀ ਅਮਰੀਕਾ ਅਤੇ ਇਜ਼ਰਾਈਲ ਵਲੋਂ ਠੋਸੀ ਨਿਹੱਕੀ ਜੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਦੀਆਂ ਸਮੂਹ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਵਿਸ਼ਾਲ ਪੱਧਰ ਤੇ ਅਜੋਕੇ ਨਾਜ਼ੁਕ ਦੌਰ 'ਚ ਹਰ ਤਰ੍ਹਾਂ ਦੇ ਕਾਰਪੋਰੇਟੀ ਹੱਲਿਆਂ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਵਧ ਚੜ ਕੇ ਪਰਿਵਾਰਾਂ ਸਮੇਤ ਇਸ ਰਾਤ ਭਰ ਦੇ ਸਮਾਗਮ ਚ ਸਮੇਂ ਸਿਰ ਪੁੱਜਣ ਦਾ ਸੱਦਾ ਦਿੱਤਾ ਹੈ |
ਪਿਛਲੀ ਖ਼ਬਰ ਵਿਸਾਖੀ ਦਿਹਾੜੇ ਮੌਕੇ ਲੂਥਰਾ ਪਰਿਵਾਰ ਵਲੋਂ ਸੰਗਤਾਂ ਲਈ ਲਗਾਇਆ ਲੰਗਰ ਅਗਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਵਿਸਾਖੀ ਸਮਾਰੋਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।