24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨੌਜਵਾਨ ਹਰਮਨ ਸੋਹੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਖੰਨਾ ਦਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 18-04-2026
ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨੌਜਵਾਨ ਹਰਮਨ ਸੋਹੀ ਨੂੰ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਹਲਕਾ ਖੰਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਹਰਮਨ ਸੋਹੀ ਦੀ ਨਿਯੁਕਤੀ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ ਯਾਦਵਿੰਦਰ ਸਿੰਘ ਯਾਦੂ ਵਲੋਂ ਸੋਹੀ ਦਾ ਸਨਮਾਨ ਕੀਤਾ ਗਿਆ ਤੇ ਪ੍ਰਧਾਨ ਬਣਨ ਦੀਆਂ ਵਧਾਈਆਂ ਦਿੱਤੀਆਂ ਗਈਆਂ | ਯਾਦੂ ਨੇ ਕਿਹਾ ਕਿ ਐੈੱਸ. ਓ. ਆਈ. ਹਮੇਸ਼ਾ ਤੋਂ ਹੀ ਸਮਾਜ ਦੀ ਬਿਹਤਰੀ ਲਈ ਕੰਮ ਕਰਦੀ ਰਹੀ ਹੈ | ਇਹ ਜਥੇਬੰਦੀ ਪੰਜਾਬ ਦੇ ਹੱਕਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਬਣ ਕੇ ਸੰਘਰਸ਼ ਕਰਦੀ ਆਈ ਹੈ | ਜਿਸ ਨੇ ਆਪਣੇ ਪੰਜਾਬ ਤੇ ਸਮਾਜ ਪੱਖੀ ਕਾਰਜਾਂ ਕਰ ਕੇ ਲੋਕਾਂ 'ਚ ਵਧੀਆਂ ਸਾਖ ਬਣਾਈ ਹੈ | ਯਾਦੂ ਨੇ ਨੌਜਵਾਨ ਹਰਮਨ ਸੋਹੀ ਨੂੰ ਮੁਬਾਰਕਬਾਦ ਦਿੰਦੇ ਉਮੀਦ ਪ੍ਰਗਟ ਕੀਤੀ ਹਰਮਨ ਸੋਹੀ ਤੇ ਉਸ ਦੀ ਸਮੁੱਚੀ ਟੀਮ ਨਾਲ ਮਿਲ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਗੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਜਿੰਦਰ ਸਿੰਘ ਇਕੋਲਾਹਾ, ਮਨਜੋਤ ਸਿੰਘ ਮੋਨੂੰ, ਜਗਦੀਪ ਸਿੰਘ ਦੀਪੀ, ਯੂਥ ਪ੍ਰਧਾਨ ਪਰਮਵੀਰ ਸਿੰਘ ਕੰਗ, ਜਗਦੀਸ਼ ਸਿੰਘ ਦੀਸ਼ਾ, ਰਿੱਕੀ ਅਜਨੌਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ. ਬੀ. ਐੈੱਸ. ਈ. 10ਵੀਂ ਜਮਾਤ ਦਾ ਗਾਰਡਨ ਵੈਲੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੀ. ਬੀ. ਐੱਸ. ਈ. ਵਲੋਂ ਘੋਸ਼ਿਤ ਦਸਵੀਂ ਦੇ ਨਤੀਜਿਆਂ 'ਚ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।