24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੀ. ਬੀ. ਐੈੱਸ. ਈ. 10ਵੀਂ ਜਮਾਤ ਦਾ ਗਾਰਡਨ ਵੈਲੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 18-04-2026
ਮਾਛੀਵਾੜਾ ਸਾਹਿਬ, 17 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੈੱਸ. ਈ. 10ਵੀਂ ਕਲਾਸ (ਸੈਸ਼ਨ 2025-2026) ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਵਿਦਿਆਰਥੀ ਐਲਵੀਰ ਭੱਟੀ ਨੇ 98.6 ਪ੍ਰਤੀਸ਼ਤ, ਪ੍ਰੀਤਿੰਦਰ ਸਿੰਘ ਨੇ 98.4 ਪ੍ਰਤੀਸ਼ਤ, ਆਯੂਸ਼ੀ ਚੌਧਰੀ ਨੇ 97.2 ਪ੍ਰਤੀਸ਼ਤ, ਐਂਜਲਪ੍ਰੀਤ ਕੌਰ ਨੇ 94.6 ਪ੍ਰਤੀਸ਼ਤ, ਗੁਰਨੂਰ ਸਿੰਘ ਨੇ 94.4 ਪ੍ਰਤੀਸ਼ਤ, ਅਸ਼ਮੀਤ ਕੌਰ ਨੇ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਮਿਸਾਲ ਕਾਇਮ ਕੀਤੀ | ਵਿਸ਼ੇ ਵਾਰ ਵੀ ਗੌਰਵਮਈ ਪ੍ਰਦਰਸ਼ਨ ਕਰਦਿਆਂ ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਆਈ. ਟੀ., ਹਿੰਦੀ ਅਤੇ ਪੰਜਾਬੀ ਵਿਚ ਵੀ 100 ਪ੍ਰਤੀਸ਼ਤ ਨਤੀਜਾ ਦਰਜ ਕੀਤਾ | ਇਸੇ ਦੇ ਨਾਲ ਹੀ 25 ਤੋਂ ਵੱਧ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰ ਕੇ ਸਕੂਲ ਦੀ ਸ਼ਾਨ 'ਚ ਹੋਰ ਵਾਧਾ ਕੀਤਾ | ਸਕੂਲ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹਨ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਬੀਜਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਨੌਜਵਾਨ ਹਰਮਨ ਸੋਹੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਖੰਨਾ ਦਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।