23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਗਤ ਪੂਰਨ ਸਿੰਘ ਸਕੂਲ ਦੀ ਕਮਲਨੂਰ ਕੌਰ ਨੇ ਐਨ. ਟੀ. ਐੱਸ. ਟੀ. ਪ੍ਰੀਖਿਆ ਵਿਚ ਭਾਰਤ ਵਿਚੋਂ ਪਹਿਲਾ ਰੈਂਕ ਕੀਤਾ ਹਾਸਿਲ

ਅਜੀਤ ਡੈਸਕ 18-04-2026
ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਰੋਹਣੋ ਦੇ ਪਿ੍ੰਸੀਪਲ ਅਲਪਨਾ ਮਹਾਜਨ ਨੇ ਦੱਸਿਆ ਕਿ 19ਵੀਂ ਨੈਸ਼ਨਲ ਟੈਲੈਂਟ ਸਰਚ ਟੈੱਸਟ (ਐਨ. ਟੀ. ਐੱਸ. ਟੀ.) ਪ੍ਰਤੀਯੋਗਤਾ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਕਮਲਨੂਰ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਪੂਰੇ ਭਾਰਤ ਵਿਚ ਮੈਰਿਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਨੇ ਕਿਹਾ ਕਿ ਵਿਦਿਆਰਥਣ ਨੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਹੀ ਰੌਸ਼ਨ ਨਹੀਂ ਕੀਤਾ ਸਗੋਂ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਕਮਲਨੂਰ ਕੌਰ ਨੇ ਇਨਾਮ ਵਿਚ ਕੰਪਿਊਟਰ, ਆਲ ਇੰਡੀਆ ਫ਼ਸਟ ਰੈਂਕ ਟਰਾਫ਼ੀ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ | ਪਿ੍ੰਸੀਪਲ ਅਲਪਨਾ ਮਹਾਜਨ ਅਤੇ ਸਕੂਲ ਟਰੱਸਟ ਦੇ ਮੈਂਬਰਾਂ ਵਲੋਂ ਵਿਦਿਆਰਥਣ ਕਮਲਨੂਰ ਕੌਰ ਅਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਪ੍ਰਤੀਯੋਗਤਾ ਵਿਚ ਕੁੱਲ 63 ਵਿਦਿਆਰਥੀਆਂ ਨੇ ਭਾਗ ਲਿਆ ਸੀ | ਦਸਵੀਂ ਕਲਾਸ ਦੇ ਵਿਦਿਆਰਥੀ ਰਿਤਿਕ ਵਿਸ਼ਿਸ਼ਟ ਨੇ ਗੁੱਟ ਘੜੀ, ਟਰਾਫ਼ੀ ਅਤੇ ਸਰਟੀਫਿਕੇਟ ਹਾਸਿਲ ਕੀਤਾ | ਇਸ ਤੋਂ ਇਲਾਵਾ ਚਾਰ ਵਿਦਿਆਰਥੀਆਂ ਨੇ ਦੂਜੇ ਦਰਜੇ ਦੀ ਟਰਾਫ਼ੀ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ | ਬਾਕੀ ਵਿਦਿਆਰਥੀ ਨੇ ਸਰਟੀਫਿਕੇਟ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਵਿਚ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਸਕੂਲ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਬੱਚਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਬਾਬਾ ਹਸਤ ਲਾਲ ਮਾਡਲ ਹਾਈ ਸਕੂਲ ਮਾਦਪੁਰ ਰੋਡ ਖੱਟਰਾਂ ਦੇ ਵਿਦਿਆਰਥੀਆਂ ਨੇ ਗੁਰਮਤਿ ਕੁਇਜ਼ ਮੁਕਾਬਲੇ 'ਚ ਮਾਰੀ ਬਾਜ਼ੀ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਨੇ ਬੋਰਡ ਪ੍ਰੀਖਿਆਵਾਂ ਚ ਹਾਸਿਲ ਕੀਤੀ 100 ਫ਼ੀਸਦੀ ਸਫ਼ਲਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।