23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਨੇ ਬੋਰਡ ਪ੍ਰੀਖਿਆਵਾਂ ਚ ਹਾਸਿਲ ਕੀਤੀ 100 ਫ਼ੀਸਦੀ ਸਫ਼ਲਤਾ

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ | <br/> 18-04-2026
ਅੱਡਾ ਸਰਾਂ, 17 ਅਪ੍ਰੈਲ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੇ ਨਤੀਜੇ ਵਿਚ 100 ਫ਼ੀਸਦੀ ਸਫਲਤਾ ਹਾਸਲ ਕੀਤੀ ਹੈ | ਸਕੂਲ ਦੇ ਲਗਪਗ 70 ਫ਼ੀਸਦੀ ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਪੂਜਾ ਪਟਿਆਲ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜੇ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ . ਮੁਲਤਾਨੀ ਅਤੇ ਨੀਰੂ ਮੁਲਤਾਨੀ ਦੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹਨ | ਉਨ੍ਹਾਂ ਕਿਹਾ ਕਿ ਇਸ ਕਾਮਯਾਬੀ ਪਿੱਛੇ ਸਮਰਪਿਤ ਅਧਿਆਪਕਾਂ ਦੀ ਮਿਹਨਤ, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਹੈ | ਉਨ੍ਹਾਂ ਦੱਸਿਆ ਕਿ ਹੋਣਹਾਰ ਵਿਦਿਆਰਥਣ ਤਰਨਪ੍ਰੀਤ ਕੌਰ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਉਸ ਨੇ ਵਿਗਿਆਨ ਵਿਸ਼ੇ ਵਿਚ 100 ਵਿਚੋਂ 99 ਅਤੇ ਅੰਗਰੇਜ਼ੀ ਵਿਚ 98 ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਤਰਨਪ੍ਰੀਤ ਇਕ ਰਾਜ ਪੱਧਰੀ ਸ਼ਤਰੰਜ ਖਿਡਾਰਨ ਅਤੇ ਵਧੀਆ ਵਕਤਾ ਵੀ ਹੈ | ਦੂਜੇ ਸਥਾਨ 'ਤੇ ਰਹੀ ਗੁਰਏਕਮ ਨੇ 94.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਸ ਨੇ ਪੰਜਾਬੀ ਵਿਸ਼ੇ ਵਿਚ 100 ਵਿਚੋਂ 100 ਅੰਕ ਲੈ ਕੇ ਇਤਿਹਾਸ ਰਚਿਆ ਅਤੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਵਿਚ ਵੀ ਆਪਣੀ ਵੱਖਰੀ ਪਛਾਣ ਬਣਾਈ | ਤੀਜੇ ਸਥਾਨ 'ਤੇ ਰਹੀ ਨਵਜੋਤ ਕੌਰ ਨੇ 92 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਹ ਲੋਕ ਨਾਚ , ਐਂਕਰਿੰਗ ਅਤੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਵਿਚ ਆਪਣੀ ਕਾਬਲੀਅਤ ਸਾਬਤ ਕਰ ਚੁੱਕੀ ਹੈ | ਚੌਥੇ ਸਥਾਨ 'ਤੇ ਰਹੀ ਅਨਮੋਲ ਕੌਰ ਨੇ 90.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਹ ਰਾਸ਼ਟਰੀ ਪੱਧਰ ਦੀ ਤਾਈਕਵਾਂਡੋ ਖਿਡਾਰਨ ਹੋਣ ਦੇ ਨਾਲ-ਨਾਲ ਫਾਈਨ ਆਰਟਸ ਵਿਚ ਵੀ ਨਿਪੁੰਨ ਹੈ | ਇਸ ਮੌਕੇ ਕਰਵਾਈ ਗਈ ਵਿਸ਼ੇਸ਼ ਸਭਾ ਦੌਰਾਨ ਪਿ੍ੰਸੀਪਲ ਵੱਲੋਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਬੰਧਕਾਂ ਵਲੋਂ ਇਹ ਐਲਾਨ ਵੀ ਕੀਤਾ ਗਿਆ ਕਿ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਲਈ 'ਮੈਰਿਟ ਆਧਾਰਿਤ ਫ਼ੀਸ ਸਕਾਲਰਸ਼ਿਪ' ਦਿੱਤੀ ਜਾਵੇਗੀ | ਇਸ ਦੌਰਾਨ ਸਕੂਲ ਦੀ ਕੋਆਰਡੀਨੇਟਰ ਵਨੀਤਾ ਬਲੌਰੀਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਤੇ ਅਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਦੀ ਕਮਲਨੂਰ ਕੌਰ ਨੇ ਐਨ. ਟੀ. ਐੱਸ. ਟੀ. ਪ੍ਰੀਖਿਆ ਵਿਚ ਭਾਰਤ ਵਿਚੋਂ ਪਹਿਲਾ ਰੈਂਕ ਕੀਤਾ ਹਾਸਿਲ... ਅਗਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।