24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਰਸ਼ਨ ਅਕਾਦਮੀ ਦਸੂਹਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 18-04-2026
ਦਸੂਹਾ, 17 ਅਪ੍ਰੈਲ (ਭੁੱਲਰ) ਦਰਸ਼ਨ ਅਕਾਦਮੀ ਸੀ. ਬੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੇ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਸਾਰੇ ਵਿਦਿਆਰਥੀ ਵਧੀਆਂ ਅੰਕ ਪ੍ਰਾਪਤ ਕਰਕੇ ਪਾਸ ਹੋਏ | ਸਕੂਲ ਦੇ ਪਿ੍ੰਸੀਪਲ ਰਸਿਕ ਗੁਪਤਾ ਨੇ ਦੱਸਿਆ ਕਿ ਇਸ ਵਾਰ ਦਸਵੀਂ ਬੋਰਡ ਦੀ ਕਲਾਸ ਦੇ ਵਿਚ 35 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਦੇ ਸਾਰੇ ਵਿਦਿਆਰਥੀ ਵਧੀਆ ਪ੍ਰਾਪਤ ਕਰਕੇ ਪਾਸ ਹੋਏ | ਸਕੂਲ ਵਿਚ ਕ੍ਰਮਵਾਰ ਵਿਕਰਾਂਤ ਕੁਮਾਰ ਨੇ 96.8 ਫ਼ੀਸਦੀ, ਲਵਲੀ ਨੇ 95.4 ਫ਼ੀਸਦੀ, ਮੋਨਿਕਾ ਬੰਗਾ ਨੇ 95 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਨੇ ਦੱਸਿਆ ਕਿ 35 ਵਿਦਿਆਰਥੀਆਂ ਵਿਚੋਂ 33 ਵਿਦਿਆਰਥੀਆਂ ਨੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ, 16 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ 6 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਨੇ ਬੋਰਡ ਪ੍ਰੀਖਿਆਵਾਂ ਚ ਹਾਸਿਲ ਕੀਤੀ 100 ਫ਼ੀਸਦੀ ਸਫ਼ਲਤਾ ਅਗਲੀ ਖ਼ਬਰ ਪਿੰਡ ਬੈਰਮਪੁਰ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।