24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਬੈਰਮਪੁਰ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ

ਅਜੀਤ ਡੈਸਕ 18-04-2026
ਗੜ੍ਹਦੀਵਾਲਾ, 17 ਅਪ੍ਰੈਲ (ਚੱਗਰ)-ਪਿੰਡ ਬੈਰਮਪੁਰ ਵਿਖੇ ਸਤਬੀਰ ਸਿੰਘ ਬੈਰਮਪੁਰ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਰਸਤੇ ਉੱਤੇ ਲੈ ਕੇ ਜਾਣ ਲਈ ਪੰਜਾਬ ਵਿਚ ਅਕਾਲੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਲੋਕਾਂ ਨੂੰ ਝੂਠੀਆਂ ਗਰੰਟੀਆਂ ਦੇ ਕੇ ਬਣੀ ਇਹ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ | ਇਸ ਮੌਕੇ ਉਨ੍ਹਾਂ ਆਏ ਹੋਏ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਮਲਜੀਤ ਸਿੰਘ ਕੁਲਾਰ ਮੈਂਬਰ ਪੀ.ਏ.ਸੀ., ਜਰਨਲ ਸਕੱਤਰ ਬਲਵਿੰਦਰ ਸਿੰਘ ਚਿੱਪੜਾ, ਜਸਵੰਤ ਸਿੰਘ ਪੱਖੋਵਾਲ, ਸਤਵੀਰ ਸਿੰਘ ਬੈਰਮਪੁਰ, ਪਰਮਬੀਰ ਸਿੰਘ, ਜਸਵੀਰ ਸਿੰਘ ਖ਼ਿਆਲਾ, ਪੰਮ ਤਲਵੰਡੀ, ਕਮਲ ਗਾਖਲ ਤਲਵੰਡੀ, ਅਵਤਾਰ ਸਿੰਘ ਬੈਰਮਪੁਰ, ਗੁਰਮੁਖ ਸਿੰਘ ਖ਼ਿਆਲਾ, ਨਿਰਮਲ ਸਿੰਘ ਖ਼ਿਆਲਾ, ਪ੍ਰਭ ਬੈਰਮਪੁਰ, ਇਕਬਾਲ ਸਿੰਘ, ਜਸਵਿੰਦਰ ਸਿੰਘ, ਪੱਪਾ ਮਾਛੀਆ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ ਖ਼ਿਆਲਾ, ਬਲਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਸਮਿਤਾ ਅੰਡਰ-13 ਲੜਕੀਆਂ ਨੈਸ਼ਨਲ ਫੁੱਟਬਾਲ ਲੀਗ ਦਾ ਕਰਨਾਟਕਾ ਸੂਬਾ ਬਣਿਆ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।