01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਵਿਦਾਸ ਨੌਜਵਾਨ ਸਭਾ ਬਾਬਰਪੁਰ ਵਲੋਂ ਰਾਗੀ ਭਾਈ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 19-04-2026
ਮਲੌਦ, 18 ਅਪ੍ਰੈਲ (ਸਹਾਰਨ ਮਾਜਰਾ)- ਰਵਿਦਾਸ ਨੌਜਵਾਨ ਸਭਾ ਪਿੰਡ ਬਾਬਰਪੁਰ ਵਲੋਂ ਪ੍ਰਸਿੱਧ ਰਾਗੀ ਭਾਈ ਬਲਵਿੰਦਰ ਸਿੰਘ ਦਾ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜਿਕਰਯੋਗ ਹੈ ਕਿ ਭਾਈ ਬਲਵਿੰਦਰ ਸਿੰਘ ਵਲੋਂ ਪਿਛਲੇ ਤਕਰੀਬਨ 10 ਸਾਲਾਂ ਤੋਂ ਰੋਜ਼ਾਨਾ ਸ਼ਾਮ ਨੂੰ ਗੁਰਬਾਣੀ ਕੀਰਤਨ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਜਿਸ ਵਿੱਚ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਪੜਨ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਢਾਡੀ, ਵਾਰਾਂ, ਕਵਿਤਾਵਾਂ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ | ਜੋਕਿ ਬਿਲਕੁਲ ਨਿਸ਼ਕਾਮ ਹੈ | ਰਵਿਦਾਸ ਨੌਜਵਾਨ ਸਭਾ ਬਾਬਰਪੁਰ ਵਲੋਂ ਗੁਰਦੁਆਰਾ ਕਮੇਟੀ, ਨਗਰ ਦੀ ਸਮੂਹ ਸੰਗਤ ਅਤੇ ਉੱਘੇ ਸੋਸ਼ਲ ਆਗੂ ਡਾ. ਰਣਜੀਤ ਸਿੰਘ (ਰਣਜੀਤ ਮੈਡੀਕੋਜ਼ ਬਾਬਰਪੁਰ) ਆਦਿ ਦੇ ਸਹਿਯੋਗ ਨਾਲ ਭਾਈ ਬਲਵਿੰਦਰ ਸਿੰਘ ਦਾ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿਰੋਪਾਓ ਅਤੇ ਯਾਦਗਾਰੀ ਚਿੰਨ ਭੇਂਟ ਕਰਦਿਆਂ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਰਣਜੀਤ ਸਿੰਘ ਨੇ ਕਿਹਾ ਕਿ ਭਾਈ ਬਲਵਿੰਦਰ ਸਿੰਘ ਵਲੋਂ ਨਗਰ ਦੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ | ਜਿਸ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੀਆਂ ਸਿੱਖਿਆਵਾਂ ਪ੍ਰਾਪਤ ਕਰ ਰਹੇ ਹਨ | ਇਸ ਮੌਕੇ ਜਗਤਾਰ ਸਿੰਘ ਸੰਧੂ, ਕੈਪਟਨ ਬਲਵੰਤ ਸਿੰਘ, ਫ਼ੌਜੀ ਰਾਜਿੰਦਰ ਸਿੰਘ, ਜਸਵੀਰ ਸਿੰਘ ਪੰਚ, ਏ. ਐਸ. ਆਈ ਕਰਮਜੀਤ ਸਿੰਘ ਬਾਬਰਪਰ, ਪ੍ਰਧਾਨ ਕੁਲਵਿੰਦਰ ਸਿੰਘ, ਸੂਬੇਦਾਰ ਸਮਸ਼ੇਰ ਸਿੰਘ ਸੰਧੂ, ਮਿਸਤਰੀ ਰਣਜੀਤ ਸਿੰਘ ਅਤੇ ਡਾਕਟਰ ਰਣਜੀਤ ਸਿੰਘ ਆਦਿ ਹਾਜਿਰ ਸਨ |
ਪਿਛਲੀ ਖ਼ਬਰ 'ਵਿਜ਼ਨ ਆਫ਼ ਰਾਗ' ਵਿਸ਼ੇ 'ਤੇ ਲੈਕਚਰ ਕਰਵਾਇਆ ਅਗਲੀ ਖ਼ਬਰ ਖੰਨਾ ਦੀ ਮੰਜਾ ਮਾਰਕੀਟ 'ਚ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਫਾਇਰ ਬਿ੍ਗੇਡ ਨੇ ਸਮੇਂ ਸਿਰ ਪਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।