16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਦਿੱਲੀ 'ਚ ਕੇਜਰੀਵਾਲ ਦੇ ਨਾਲ-ਨਾਲ 'ਸਤਿਆਗ੍ਰਹਿ' ਕਰਨਗੇ ਪੰਜਾਬ ਦੇ ਕੰਪਿਊਟਰ ਅਧਿਆਪਕ <br/>

ਅਜੀਤ ਡੈਸਕ 30-04-2026
ਖੰਨਾ, 29 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਤਾਇਨਾਤ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਵਾਅਦਾ-ਖਿਲਾਫ਼ੀ ਦੀ ਆਵਾਜ਼ ਹੁਣ ਦਿੱਲੀ ਦੀਆਂ ਸੜਕਾਂ 'ਤੇ ਗੂੰਜੇਗੀ | ਇਹ ਐਲਾਨ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਨੇ ਕੀਤਾ ਹੈ | ਐਸੋਸੀਏਸ਼ਨ ਨੇਤਾਵਾਂ ਨੇ ਕਿਹਾ ਕਿ ਉਹ ਹੁਣ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ 'ਸਤਿਆਗ੍ਰਹਿ' ਸ਼ੁਰੂ ਕਰਨਗੇ | ਜਿਸ ਤਰਾਂ ਕੇਜਰੀਵਾਲ ਨੇ ਅਦਾਲਤੀ ਕਾਰਵਾਈ ਦੇ ਖਿਲਾਫ਼ ਇਨਸਾਫ਼ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ 'ਸਤਿਆਗ੍ਰਹਿ' ਦਾ ਰਾਹ ਚੁਣਿਆ ਹੈ, ਉਸੇ ਤਰਜ਼ 'ਤੇ ਹੁਣ ਕੰਪਿਊਟਰ ਅਧਿਆਪਕ ਵੀ ਉਨਾਂ ਦੇ ਹਰ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ | ਰੋਜ਼ਾਨਾ ਪੰਜਾਬ ਦੇ ਇੱਕ ਜ਼ਿਲੇ ਤੋਂ ਅਧਿਆਪਕਾਂ ਦਾ ਜਥਾ ਦਿੱਲੀ ਰਵਾਨਾ ਹੋਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਨਾਂ ਨਾਲ ਕੀਤੇ ਗਏ ਅਨਿਆਂ ਦੀ ਕਹਾਣੀ ਜਨਤਾ ਨੂੰ ਸੁਣਾਏਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫ਼ਤਹਿਗੜ• ਸਾਹਿਬ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਜਤਿੰਦਰ ਸਿੰਘ ਸੋਢੀ ਅਤੇ ਰਾਕੇਸ਼ ਸੈਣੀ ਪਠਾਨਕੋਟ ਨੇ ਦੱਸਿਆ ਕਿ ਕੇਜਰੀਵਾਲ ਆਪਣੇ ਅਧਿਕਾਰਾਂ ਅਤੇ ਇਨਸਾਫ਼ ਲਈ ਤਾਂ ਸਤਿਆਗ੍ਰਹਿ ਕਰ ਰਹੇ ਹਨ, ਪਰ ਉਨਾਂ ਦੀ ਆਪਣੀ ਸਰਕਾਰ ਪੰਜਾਬ ਵਿੱਚ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਦੇ ਅਧਿਕਾਰਾਂ ਦਾ ਗਲਾ ਘੁੱਟ ਰਹੀ ਹੈ | ਹੁਣ ਅਧਿਆਪਕ ਕੇਜਰੀਵਾਲ ਦੇ ਨਾਲ-ਨਾਲ ਚੱਲ ਕੇ ਦੁਨੀਆ ਨੂੰ ਦਿਖਾਉਣਗੇ ਕਿ 'ਆਪ' ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਵੱਡਾ ਅੰਤਰ ਹੈ |

ਪਿਛਲੀ ਖ਼ਬਰ ਪੰਜਾਬ ਨਾਲ ਗ਼ਦਾਰੀ ਕਰਨ ਵਾਲਿਆਂ ਨਾਲ ਖ਼ੁਦ ਹੀ ਹੋਈ ਗ਼ਦਾਰੀ- ਮਦਨੀਪੁਰ <br/> ਅਗਲੀ ਖ਼ਬਰ ਵਿਸਾਖੀ ਤੋਂ 2 ਹਫ਼ਤੇ ਬਾਅਦ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।